ਫੇਜ਼-2 ਦੀਆਂ ਸਮੱਸਿਆਵਾਂ ਹੱਲ ਕਰਨ ਦੀ ਮੰਗ

ਐਸ. ਏ. ਐਸ ਨਗਰ, 7 ਅਗਸਤ (ਸ.ਬ.) ਵੈਲਫੇਅਰ ਐਸੋਸੀਏਸ਼ਨ ਫੇਜ਼-2 ਮੁਹਾਲੀ ਦੀ ਇੱਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਆਰ ਐਲ ਅਰੋੜਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਵੱਖ-ਵੱਖ ਮੁੱਦਿਆਂ ਉੱਪਰ ਚਰਚਾ ਕੀਤੀ ਗਈ| ਇਸ ਮੀਟਿੰਗ ਵਿੱਚ ਵਾਰਡ ਨੰ: 5 ਦੇ ਕੌਂਸਲਰ ਬੀ.ਬੀ.ਮੈਣੀ ਨੇ ਵੀ ਵਿਸ਼ੇਸ਼ ਤੌਰ ਤੇ ਹਿੱਸਾ ਲਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਆਰ. ਐਲ ਅਰੋੜਾ ਨੇ ਕੌਂਸਲਰ ਮੈਣੀ ਨੂੰ ਆਪਣੇ ਇਲਾਕੇ ਦੀਆਂ ਸੱਮਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਅਪੀਲ ਕੀਤੀ| ਕੌਂਸਲਰ ਮੈਣੀ ਨੇ ਵੀ ਇਹ ਸੱਮਸਿਆਵਾਂ ਜਲਦੀ ਹੱਲ ਹੋਣ ਦਾ ਭਰੋਸਾ ਦਿਵਾਇਆ| ਇਸ ਮੌਕੇ ਕੌਂਸਲਰ ਮੈਣੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ| ਇਸ ਮੌਕੇ ਗੁਰਬਚਨ ਸਿੰਘ, ਵਿਜੈ ਕੁਮਾਰ, ਸ੍ਰੀਮਤੀ ਰੈਨੁਕਾ, ਸ੍ਰੀਮਤੀ ਦਰਸ਼ਨ ਕੌਰ, ਮੋਨਿਕਾ ਰਾਣੀ, ਅਮਰਨਾਥ ਧਿਮਾਨ, ਅਜੇ ਅਰੋੜਾ, ਅਮਨ ਅਰੋੜਾ, ਅਜਮੇਰ ਸਿੰਘ, ਰਵੀ ਕੱਕੜ, ਐਚ ਐਮ ਖੁਰਾਨਾ, ਡੋਲੀ, ਚਾਂਦ ਅਤੇ ਰਾਜੀਵ ਹਾਜਿਰ ਸਨ|

Leave a Reply

Your email address will not be published. Required fields are marked *