ਫੇਜ਼ 2 ਦੀ ਸਰਕਾਰੀ ਈ ਐਸ ਆਈ ਡਿਸਪੈਂਸਰੀ ਵਿੱਚ ਕੁੱਤਿਆਂ ਦੀ ਦਹਿਸ਼ਤ

ਐਸ ਏ ਐਸ ਨਗਰ, 28 ਅਕਤੂਬਰ (ਆਰ ਪੀ ਵਾਲੀਆ) ਫੇਜ਼ 2 ਦੀ ਸਰਕਾਰੀ ਈ ਐਸ ਆਈ ਡਿਸਪੈਂਸਰੀ ਦੇ ਅੰਦਰ ਅਵਾਰਾ ਕੁਤਿਆਂ ਨੇ ਦਹਿਸ਼ਤ ਫੈਲਾਈ ਹੋਈ ਹੈ| ਵੱਡੀ ਗਿਣਤੀ ਅਵਾਰਾ ਕੁੱਤੇ ਦਿਨ ਰਾਤ ਇਸ ਡਿਸਪੈਂਸਰੀ ਦੇ ਅੰਦਰ ਹੀ ਰਹਿੰਦੇ ਹਨ ਅਤੇ ਇਸ ਡਿਸਪੈਂਸਰੀ ਵਿਚ ਆਉਣ ਵਾਲੇ ਮਰੀਜਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੱਟਣ ਦਾ ਯਤਨ ਕਰਦੇ ਹਨ ਅਤੇ ਦਿਨ ਰਾਤ ਹੀ ਭੌਂਕਦੇ ਰਹਿੰਦੇ ਹਨ| ਇਹਨਾਂ ਕੁਤਿਆਂ ਕਰਕੇ ਇਸ ਡਿਸਪੈਂਸਰੀ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਬਹੁਤ ਘੱਂਟ ਗਈ ਹੈ|
ਇਹਨਾਂ ਕੁਤਿਆਂ ਕਾਰਨ ਨੇੜਲੇ ਘਰਾਂ ਦੇ ਵਸਨੀਕਾਂ ਨੁੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹਨਾਂ ਕੁਤਿਆਂ ਕਾਰਨ ਛੋਟੇ ਬੱਚੇ ਘਰਾਂ ਤੋਂ ਨਿਕਲਣ ਵੇਲੇ ਡਰਦੇ ਰਹਿੰਦੇ ਹਨ| ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਡਿਸਪੈਂਸਰੀ ਵਿਚੋਂ ਕੁਤਿਆਂ ਦਾ ਕਬਜਾ ਛੁਡਵਾਇਆ ਜਾਵੇ|

Leave a Reply

Your email address will not be published. Required fields are marked *