ਫੇਜ਼ 2 ਦੇ ਐਚ ਐਮ ਅਤੇ ਐਚ ਐਲ ਕੁਆਟਰਾਂ ਵਿਚੋਂ ਅਵਾਰਾ ਕੁੱਤੇ ਕਾਬੂ ਕੀਤੇ

ਐਸ ਏ ਐਸ ਨਗਰ, 17 ਅਕਤੂਬਰ (ਆਰ ਪੀ ਵਾਲੀਆ) ਫੇਜ਼ 2 ਦੇ ਐਚ ਐਮ ਅਤੇ ਐਚ ਐਲ ਕੁਆਟਰਾਂ ਦੇ ਇਲਾਕੇ ਵਿੱਚ ਆਤੰਕ ਫੈਲਾ ਰਹੇ ਆਵਾਰਾ ਕੁੱਤਿਆਂ ਨੂੰ ਨਗਰ ਨਿਗਮ ਦੀ ਟੀਮ ਵਲੋਂ ਕਾਬੂ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿਦਿਆਂ ਐਚ ਐਮ ਅਤੇ ਐਚ ਐਲ ਕੁਆਟਰ ਫੇਜ 2 ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਨਵਾਬ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਆਵਾਰਾ ਕੁੱਤਿਆਂ ਨੇ ਬਹੁਤ ਆਤੰਕ ਫੈਲਾਇਆ ਹੋਇਆ ਸੀ ਅਤੇ ਇਹਨਾਂ ਕੁੱਤਿਆਂ ਨੇ ਕਈ ਲੋਕਾਂ ਤੇ ਬੱਚਿਆਂ ਨੂੰ ਕੱਟਿਆ ਵੀ ਸੀ| ਇਸ ਸੰਬੰਧੀ ਉਹਨਾਂ ਨੇ ਨਗਰ ਨਿਗਮ ਮੁਹਾਲੀ ਨਾਲ ਸੰਪਰਕ ਕੀਤਾ ਅਤੇ ਨਗਰ ਨਿਗਮ ਦੀ ਟੀਮ ਵਲੋਂ ਅੱਜ ਕਈ ਆਵਾਰਾ ਕੁੱਤਿਆਂ ਨੂੰ ਕਾਬੂ ਕਰ ਲਿਆ ਗਿਆ| ਉਹਨਾਂ ਕਿਹਾ ਕਿ ਇਹ ਆਵਾਰਾ ਕੁੱਤੇ ਦਿਨ ਰਾਤ ਸਥਾਨਕ ਗੁਰਦੁਆਰਾ ਸਾਹਿਬ ਨੇੜੇ ਮੋੜ ਉਪਰ ਖੜੇ ਰਹਿੰਦੇ ਸਨ ਅਤੇ ਉੱਥੋਂ ਲੰਘਣ ਵਾਲੇ ਦੋਪਹੀਆਂ ਵਾਹਨਾਂ ਦੇ ਮਗਰ ਪੈ ਜਾਂਦੇ ਸਨ, ਜਿਸ ਕਰਕੇ ਦੋ ਪਹੀਆ ਵਾਹਨ ਚਾਲਕ ਅਕਸਰ ਹੀ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ| ਉਹਨਾਂ ਕਿਹਾ ਕਿ ਬਾਕੀ ਆਵਾਰਾ ਕੁੱਤਿਆਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ|

Leave a Reply

Your email address will not be published. Required fields are marked *