ਫੇਜ਼ 2 ਦੇ ਐਚ ਐਮ ਅਤੇ ਐਚ ਐਲ ਪਾਰਕਾਂ ਵਿੱਚ ਡਸਟਬਿਨ ਲਗਾਏ

ਐਸ ਏ ਐਸ ਨਗਰ, 11 ਅਕਤੂਬਰ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਵਿੱਚ ਐਚ ਐਮ ਅਤੇ ਐਚ ਐਲ ਪਾਰਕਾਂ ਵਿੱਚ ਨਗਰ ਨਿਗਮ ਦੀ ਟੀਮ ਵਲੋਂ ਡਸਟਬਿਨ ਲਗਾਏ ਗਏ|
ਇਸ ਮੌਕੇ ਫੇਜ਼ 2 ਐਚ ਐਮ ਐਚ ਐਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਨਵਾਬ ਨੇ ਕਿਹਾ ਕਿ ਇਹਨਾਂ ਪਾਰਕਾਂ ਵਿੱਚ ਡਸਟਬਿਨਾਂ ਦੀ ਕਾਫੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਕਿਉਂਕਿ ਪਾਰਕਾਂ ਵਿੱਚ ਕੂੜਾ ਅਤੇ ਹੋਰ ਸਮਾਨ ਇਧਰ ਉਧਰ ਹੀ ਖਿਲਰਿਆ ਰਹਿੰਦਾ ਸੀ| ਉਹਨਾਂ ਨੇ ਫਿਰ ਨਗਰ ਨਿਗਮ ਮੁਹਾਲੀ ਤਕ ਪਹੁੰਚ ਕਰ ਕੇ ਇਹਨਾਂ ਪਾਰਕਾਂ ਵਿੱਚ ਇਹ ਡਸਟਬਿਨ ਰਖਵਾਏ ਹਨ, ਹੁਣ ਲੋਕ ਕੂੜਾ ਅਤੇ ਹੋਰ ਸਮਾਨ ਪਾਰਕਾਂ ਵਿੱਚ ਖਿਲਾਰਣ ਦੀ ਥਾਂ ਇਹਨਾਂ ਡਸਟਬਿਨਾਂ ਵਿੱਚ ਪਾਉਣਗੇ| ਇਸ ਮੌਕੇ ਵੱਡੀ ਗਿਣਤੀ ਇਲਾਕਾ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *