ਫੇਜ਼ 2 ਦੇ ਪਾਰਕ ਵਿੱਚ ਆਵਾਰਾ ਡੰਗਰਾਂ ਨੇ ਬਣਾਇਆ ਰੈਣ ਬਸੇਰਾ

ਐਸ ਏ ਐਸ ਨਗਰ, 22 ਮਾਰਚ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਵਿੱਚ ਕੋਠੀ ਨੰਬਰ 643 ਤੋਂ 667 ਦੇ ਸਾਹਮਣੇ ਬਣੇ ਪਾਰਕ ਵਿੱਚ ਹਰ ਵੇਲੇ ਹੀ ਆਵਾਰਾ ਡੰਗਰਾਂ ਦੀ ਭਰਮਾਰ ਰਹਿੰਦੀ ਹੈ, ਇਨਾਂ ਡੰਗਰਾਂ ਵਿੱਚ ਗਊਆਂ ਦੀ ਗਿਣਤੀ ਹੀ ਵਧੇਰੇ ਹੁੰਦੀ ਹੈ| ਇਹ ਡੰਗਰ ਇਥੇ ਲੱਗੇ ਜਿੱਥੇ ਪੇੜ ਪੌਦੇ ਖਾ ਜਾਂਦੇ ਹਨ ਉੱਥੇ ਹੀ ਇਹ ਡੰਗਰ ਇਸ ਪਾਰਕ ਵਿੱਚ ਗੰਦਗੀ ਵੀ ਫੈਲਾਉਂਦੇ ਹਨ| ਇਸ ਤੋਂ ਇਲਾਵਾ ਅਕਸਰ ਹੀ ਇਹ ਡੰਗਰ ਆਪਸ ਵਿੱਚ ਹੀ ਲੜ ਪੈਂਦੇ ਹਨ ਜਿਸ ਕਰਕੇ ਇਸ ਪਾਰਕ ਵਿੱਚ ਆਉਣ ਵਾਲੇ ਲੋਕਾਂ ਵਿੱਚ ਡਰ ਪੈਦਾ ਹੋ ਜਾਂਦਾ ਹੈ|
ਇਹਨਾਂ ਆਵਾਰਾ ਪਸ਼ੂਆਂ ਕਾਰਨ ਲੋਕ ਇਸ ਪਾਰਕ ਵਿੱਚ ਆਉਣ ਤੋਂ ਵੀ ਡਰਨ ਲੱਗ ਗਏ ਹਨ| ਛੋਟੇ ਬੱਚੇ ਇਹਨਾਂ ਡੰਗਰਾਂ ਨੂੰ ਵੇਖ ਕੇ ਡਰਦੇ ਹਨ| ਇਹਨਾਂ ਡੰਗਰਾਂ ਨੂੰ ਕੁਝ ਲੋਕ ਖਾਣ ਪੀਣ ਦਾ ਸਮਾਨ ਵੀ ਪਾ ਦਿੰਦੇ ਹਨ, ਜਿਸ ਕਰਕੇ ਇਹਨਾਂ ਡੰਗਰਾਂ ਨੇ ਇਸ ਪਾਰਕ ਵਿੱਚ ਪੱਕੇ ਡੇਰੇ ਹੀ ਲਗਾ ਲਏ ਹਨ| ਇਹਨਾਂ ਡੰਗਰਾਂ ਕਾਰਨ ਇਸ ਪਾਰਕ ਵਿੱਚ ਬਹੁਤ ਸਾਰੀ ਗੰਦਗੀ ਅਤੇ ਬਦਬੂ ਫੈਲੀ ਰਹਿੰਦੀ ਹੈ, ਜਿਸ ਕਾਰਨ ਇਸ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣ ਗਿਆ ਹੈ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਪਾਰਕ ਦੀ ਹਾਲਤ ਵਿੱਚ ਸੁਧਾਰ ਲਿਆਂਦਾ ਜਾਵੇ ਅਤੇ ਆਵਾਰਾ ਡੰਗਰਾਂ ਦਾ ਇਸ ਪਾਰਕ ਵਿੱਚ ਆਉਣ ਬੰਦ ਕਰਵਾਇਆ ਜਾਵੇ|

Leave a Reply

Your email address will not be published. Required fields are marked *