ਫੇਜ਼ 2 ਮਾਰਕੀਟ ਦੇ ਦੁਕਾਨਦਾਰਾਂ ਨੇ ਲੰਗਰ ਲਗਾਇਆ

ਐਸ ਏ ਐਸ ਨਗਰ, 18 ਜਨਵਰੀ (ਆਰ ਪੀ ਵਾਲੀਆ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਸਥਾਨਕ ਫੇਜ 2 ਵਿਖੇ ਬੱਸੀ ਥੀਏਟਰ ਦੀ ਮਾਰਕੀਟ ਵਿੱਚ ਸਮੂਹ ਦੁਕਾਨਦਾਰਾਂ ਵਲੋਂ ਖੀਰ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਮਨਮੋਹਨਜੀਤ ਸਿੰਘ, ਪਵਨਜੀਤ ਸਿੰਘ, ਚਰਨਜੀਤ ਸਿੰਘ, ਹਰਮਿੰਦਰ ਸਿੰਘ ਕੋਹਲੀ, ਹਰਜੀਤ ਸਿੰਘ ਗਰੋਵਰ, ਵਿਨੋਦ ਕੁਮਾਰ, ਪਵਨ, ਇਮਰਾਨ ਖਾਨ, ਬਾਲ ਕ੍ਰਿਸ਼ਨ, ਜੇ ਐਸ ਵਿਰਦੀ, ਧਰਮਿੰਦਰ ਨੇ ਵੀ ਲੰਗਰ ਵਿੱਚ ਸੇਵਾ ਕੀਤੀ|

Leave a Reply

Your email address will not be published. Required fields are marked *