ਫੇਜ਼-2 ਵਿਖੇ ਖੁਲਿਆ ਵੋਡਾਫੋਨ ਦਾ ਮਿਨੀ ਸਟੋਰ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਲੋਕਾਂ ਨੂੰ ਹੋਰ ਬਿਹਤਰ ਸਹੂਲਤਾਂ ਦੇਣ ਲਈ ਵੋਡਾਫੋਨ ਨੇ ਆਪਣਾ ਮਿਨੀ ਸਟੋਰ ਫੇਜ਼-2 ਦੀ ਬੂਥ ਮਾਰਕੀਟ ਵਿੱਚ ਖੋਲ ਦਿੱਤਾ ਹੈ| ਇਸ ਮੌਕੇ ਸਥਾਨਕ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਅਤੇ ਰਾਜਾ ਕੰਵਰਜੋਤ ਸਿੰਘ ਮੁਹਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ| ਸਟੋਰ ਦੀ ਮਾਲਕਣ ਸ਼੍ਰੀਮਤੀ ਕਾਂਤਾ ਰਾਣੀ ਨੇ ਦੱਸਿਆ ਕਿ ਇਸ ਸਟੋਰ ਵਿੱਚ ਜਿੱਥੇ ਫੋਨ ਰੀਚਾਰਜ ਕੀਤੇ ਜਾਣਗੇ ਉੱਥੇ ਬਿੱਲ ਅਤੇ ਹੋਰ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਜਿਵੇਂ ਕਿ ਬਿਜਲੀ, ਗੈਸ, ਡਿਸ਼ ਟੀ.ਵੀ., ਰੇਲਵੇ ਬੁਕਿੰਗ, ਏਅਰ ਟਿਕਟ, ਹੋਟਲ ਬੁਕਿੰਗ, ਮਨੀ ਟਰਾਂਸਫਰ, ਐਲ.ਆਈ.ਸੀ. ਪ੍ਰੀਮੀਅਮ ਆਦਿ ਦੀਆਂ ਸੁਵਿਧਾਵਾਂ ਵੀ ਉਪਲੱਬਧ ਹਨ| ਇਸ ਸਟੋਰ ਵਿੱਚ ਆਪਣੇ ਮਨਪਸੰਦ ਦੇ ਵੀ.ਆਈ.ਪੀ. ਨੰਬਰ ਵੀ ਸਸਤੇ ਰੇਟਾਂ ਵਿੱਚ ਮਿਲਣਗੇ| ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਦ ਕਿਸ਼ੋਰ, ਰਾਧਾ ਰਾਣੀ, ਸੁਧੀਰ ਕੁਮਾਰ, ਪ੍ਰਵੀਨ ਕੁਮਾਰ, ਜੋਤਸਨਾ, ਸਤੀਸ਼ ਕੁਮਾਰ, ਬੇਟੀ ਅਮਾਨਿਆ, ਜਸ਼ਨ ਕੱਕੜ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *