ਫੇਜ਼-2 ਵਿਖੇ ਬੱਚਿਆਂ ਲਈ ਝੂਲੇ ਲਗਵਾਏ

ਐਸ ਏ ਐਸ ਨਗਰ, 3 ਮਾਰਚ (ਸ਼ਬ ਚੋਣਾਂ ਦੌਰਾਨ ਕੀਤੇ ਵਾਇਦਿਆਂ ਨੂੰ ਪੂਰਾ ਕਰਨ ਦਾ ਯਤਨ ਜਾਰੀ ਰੱਖਦਿਆ ਕੌਂਸਲਰ ਜਸਪ੍ਰੀਤ ਕੌਰ ਮੁਹਾਲੀ ਵੱਲੋਂ ਆਪਣੇ ਵਾਰਡ, ਫੇਜ਼-2 ਵਿਖੇ ਬੱਚਿਆਂ ਲਈ ਝੂਲੇ ਲਗਵਾਏ ਗਏ। ਇਸ ਮੌਕੇ ਬੀਬੀ ਜਸਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਨੇ ਚੋਣਾਂ ਮੌਕੇ ਵਾਇਦਾ ਕੀਤਾ ਸੀ ਕਿ ਵੱਖ-ਵੱਖ ਪਾਰਕਾਂ ਵਿੱਚ ਝੂਲੇ ਲਗਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਲੋਕਾਂ ਨੂੰ ਹਰ ਸੁੱਖ ਸਹੁੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਬਾਕੀ ਰਹਿੰਦੀਆਂ ਸਮੱਸਿਆਵਾਂ ਦਾ ਵੀ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਧੀ, ਇੰਦਰਜੀਤ ਕੌਰ, ਅਜਮੇਰ ਕੌਰ, ਤਰਿੰਦਰ ਕੌਰ, ਅਨਿਤਾ ਰਾਣੀ, ਸਾਧਨਾ, ਸ਼ਿਖਾ, ਕਰੀਤਾ, ਲਵਲੀ ਕੌਰ, ਬਲਕਾਰ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *