ਫੇਜ਼-2 ਵਿਖੇ ਸਫਾਈ ਮੁਹਿੰਮ ਚਲਾਈ

ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਫੇਜ਼-2 ਮੁਹਾਲੀ ਵਿਖੇ ਸਵੱਛਤਾ ਪੰਦਰਵਾੜੇ ਤਹਿਤ ਇਲਾਕੇ ਦੀ ਕੌਂਸਲਰ ਸ਼੍ਰੀਮਤੀ ਜਸਪ੍ਰੀਤ ਕੌਰ ਮੁਹਾਲੀ ਦੀ ਅਗਵਾਈ ਹੇਠ ਸਵੱਛਤਾ ਅਭਿਆਨ ਦਾ ਅਰੰਭ ਕੀਤਾ ਗਿਆ| ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸ. ਅਮਰੀਕ ਸਿੰਘ ਮੁਹਾਲੀ, ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਅਤੇ ਲਾਇਨਜ਼ ਕਲੱਬ ਮੁਹਾਲੀ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ| ਇਸ ਮੌਕੇ ਇਲਾਕੇ ਦੇ ਮੋਹਤਬਰਾਂ ਨੇ ਆਪਣੇ ਹੱਥੀਂ ਆਲੇ-ਦੁਆਲੇ ਦੀ ਸਫਾਈ ਕੀਤੀ| ਇਸ ਮੌਕੇ ਨਗਰ ਨਿਗਮ ਦੇਸਹਾਇਕ ਕਮਿਸ਼ਨਰ ਸ. ਸਰਬਜੀਤ ਸਿੰਘ, ਗੁਰਦੁਆਰਾ ਫੇਜ਼-2 ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਦੀ, ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਪਵਨ ਸ਼ਰਮਾ, ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *