ਫੇਜ਼ 2 ਵਿੱਚ ਨਾਜਾਇਜ਼ ਕਬਜਿਆਂ ਦੀ ਭਰਮਾਰ

ਐਸ ਏ ਐਸ ਨਗਰ, 10 ਅਪ੍ਰੈਲ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਵਿੱਚ ਸ਼ੋਅਰੂਮਾਂ ਦੇ ਪਿਛਲੇ ਪਾਸੇ ਸ਼ੋਅਰੂਮ ਮਾਲਕਾਂ ਨੇ ਨਾਜਾਇਜ਼ ਕਬਜੇ ਕੀਤੇ ਹੋਏ ਹਨ| ਜ਼ਿਆਦਾਤਰ ਸ਼ੋਅਰੂਮਾਂ ਨੇ ਆਪਣੇ ਸ਼ੋਅਰੂਮਾਂ ਦੇ ਪਿਛਲੇ ਪਾਸੇ ਟੀਨ ਦੇ ਸ਼ੈਡ ਪਾ ਕੇ ਕਮਰੇ ਅਤੇ ਖੋਖੇ ਜਿਹੇ ਬਣਾ ਰੱਖੇ ਹਨ| ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਇਹਨਾਂ ਸ਼ੋਅਰੂਮਾਂ ਵਾਲਿਆਂ ਵਲੋਂ ਰੱਖਿਆ ਗਿਆ ਹੈ| ਸ਼ੋਅਰੂਮਾਂ ਵਾਲਿਆਂ ਵਲੋਂ ਪਿਛਲੇ ਪਾਸੇ ਕੀਤੇ ਗਏ ਇਹਨਾਂ ਨਾਜਾਇਜ਼ ਕਬਜਿਆਂ ਕਾਰਨ ਪਿਛਲਾ ਰਸਤਾ ਹੀ ਤੰਗ ਹੋ ਗਿਆ ਹੈ, ਜਿਸ ਕਾਰਨ ਉਥੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਆਉਂਦੀ ਹੈ|

Leave a Reply

Your email address will not be published. Required fields are marked *