ਫੇਜ਼-3ਬੀ2 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਖੜ੍ਹਾ ਪਾਣੀ ਵਾਹਨ ਚਾਲਕਾਂ ਲਈ ਬਣਿਆ ਮੁਸੀਬਤ

ਐਸ ਏ ਐਸ ਨਗਰ, 12 ਜੁਲਾਈ (ਸ.ਬ.) ਸਥਾਨਕ ਫੇਜ਼-3ਬੀ2 ਦੀ ਮਾਰਕੀਟ ਦੀ ਸੜਕ ਉੱਪਰ ਕਈ ਥਾਵਾਂ ਉੱਪਰ ਬਰਸਾਤੀ ਪਾਣੀ ਖੜ੍ਹੇ ਹੋਣ ਕਾਰਨ ਵਾਹਨ ਚਾਲਕਾਂ ਨੂੰ ਕਾਫੀ         ਪ੍ਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ| ਇਸ ਮਾਰਕੀਟ ਵਿੱਚ ਕਰਨਾਟਕਾ ਬੈਂਕ ਦੀ ਬ੍ਰਾਂਚ ਨੇੜੇ ਪਾਰਕਿੰਗ ਵਿਚਾਲੇ ਕਾਫੀ ਸਾਰਾ ਪਾਣੀ ਖੜ੍ਹਾ ਹੈ| ਅੱਜ ਉੱਥੇ ਬਰਸਾਤੀ ਪਾਣੀ ਖੜਣ ਕਰਕੇ  ਉੱਥੇ ਮੌਜੂਦ ਖੱਡਾ ਦਿਖਾਈ ਨਹੀਂ ਸੀ ਦੇ ਰਿਹਾ| ਉੱਥੋਂ ਲੰਘਣ ਵਾਲੇ ਦੋ ਪਹੀਆ ਵਾਹਨ ਦਾ ਜਦੋਂ ਟਾਇਰ ਇਸ ਖੱਡੇ ਵਿੱਚ ਪੈਂਦਾ ਹੈ ਤਾਂ ਦੋਪਹੀਆ ਵਾਹਨ ਚਾਲਕ ਡਿੱਗਦਾ ਡਿੱਗਦਾ ਮਸਾਂ ਬਚਦਾ ਹੈ, ਕਈ ਦੋਪਹੀਆ ਵਾਹਨ ਚਾਲਕਾਂ ਦੇ ਤਾਂ ਇਸ ਖੱਡੇ ਵਿੱਚ ਵਾਹਨ ਦਾ ਟਾਇਰ ਪੈਣ ਕਾਰਨ ਉਡੇ ਪਾਣੀ ਦੇ ਛਿੱਟਿਆਂ ਕਾਰਨ ਕਪੜੇ ਵੀ ਗੰਦੇ ਹੋ ਜਾਂਦੇ ਹਨ| ਇਸ ਖੱਡੇ ਦੇ ਪਾਣੀ ਵਿੱਚ ਲੁਕੇ ਹੋਣ ਕਾਰਨ ਅੱਜ ਸਾਰਾ ਦਿਨ ਹੀ ਕਈ ਵਾਰ ਹਾਦਸੇ ਹੁੰਦੇ ਹੁੰਦੇ ਮਸਾਂ ਬਚੇ| ਇਸ ਤੋਂ ਇਲਾਵਾ ਇਸ ਮਾਰਕੀਟ ਵਿੱਚ ਹੋਰ ਵੀ ਥਾਵਾਂ ਤੇ ਖੱਡੇ ਹਨ, ਜਿਨ੍ਹਾਂ ਵਿੱਚ ਅੱਜ ਬਰਸਾਤੀ ਪਾਣੀ ਭਰਨ ਨਾਲ ਉਹ ਨਜਰ ਨਹੀਂ ਸੀ ਆ ਰਹੇ, ਜਿਸ ਕਰਕੇ ਇਹ ਖੱਡੇ ਵਾਹਨ ਚਾਲਕਾਂ ਲਈ ਵੱਡੀ ਮੁਸੀਬਤ ਬਣ ਗਏ|

Leave a Reply

Your email address will not be published. Required fields are marked *