ਫੇਜ਼ 3ਬੀ2 ਦੇ ਵਸਨੀਕਾਂ ਵਲੋਂ ਕਿਸਾਨਾਂ ਦੇ ਸਮਰਥਨ ਵਿੱਚ ਕੈਂਡਲ ਮਾਰਚ


ਐਸ਼ਏ 2 ਜਨਵਰੀ (ਸ਼ਬ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਬੀਤੀ ਰਾਤ ਸਥਾਨਕ ਫੇਜ਼ 3ਬੀ2 ਦੇ ਵਸਨੀਕਾਂ ਵਲੋਂ ਫੇਜ਼ 3ਬੀ2 ਦੀ ਮਾਰਕੀਟ ਤੋਂ ਕੈਂਡਲ ਮਾਰਚ ਕਢਿਆ ਗਿਆ ਜੋ ਕਿ 3ਬੀ1 ਦੇ ਰੋਜ ਗਾਰਡਨ ਕੋਲੋ ਲੰਘ ਕੇ ਫੇਜ਼ 7 ਦੇ ਅੰਬਾਂ ਵਾਲੇ ਚੌਂਕ ਤਕ ਪਹੁੰਚਿਆ ਅਤੇ ਵਾਪਿਸ ਫੇਜ਼ 3-5 ਦੇ ਚੌਂਕ ਤੇ ਆ ਕੇ ਖਤਮ ਹੋਇਆ। ਇਸ ਮਾਰਚ ਦੌਰਾਨ ਵੱਡੀ ਗਿਣਤੀ ਵਿੱਚ ਸਥਾਨਕ ਔਰਤਾਂ, ਬੱਚੇ, ਬਜੁਰਗ ਅਤੇ ਲੜਕੀਆਂ ਨੇ ਹਿੱਸਾ ਲਿਆ। ਇਸ ਮੌਕੇ ਮਾਰਚ ਵਿੱਚ ਸ਼ਾਮਿਲ ਵਿਅਕਤੀਆ ਨੇ ਹੱਥਾਂ ਵਿੱਚ ਤਖਤੀਆਂ ਅਤੇ ਮੋਮਬੱਤੀਆਂ ਫੜ੍ਹ ਕੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਸਾਬਕਾ ਕੌਂਸਲਰ ਸ੍ਰ ਕੁਲਜੀਤ ਸਿੰਘ ਬੇਦੀ, ਅਰਜਨ ਸਿੰਘ ਸ਼ੇਰਗਿੱਲ, ਸ਼੍ਰੀਮਤੀ ਪੀਕੀ ਔਲਖ ਅਤੇ ਹੋਰਨਾਂ ਨੇ ਕਿਹਾ ਕਿ ਇਸ ਹੱਡ ਠਾਰਦੀ ਠੰਡ ਵਿੱਚ ਵੀ ਸਾਡੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਆਪਣੇ ਹਿੱਤਾਂ ਦੀ ਰਾਖੀ ਲਈ ਡੱਟੇ ਹੋਏ ਹਨ। ਉਹਨਾਂ ਕਿਹਾ ਕਿ ਇਸ ਸੰਘਰਸ਼ ਵਿੱਚ ਆਏ ਦਿਨ ਕਈ ਕਿਸਾਨ ਸ਼ਹੀਦ ਹੋ ਰਹੇ ਹਨ ਅਤੇ ਕਈ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਗਵਾ ਰਹੇ ਹਨ ਪਰਤੂੰ ਇਸਦੇ ਬਾਵਜੂਦ ਵੀ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਿਸ ਨਾ ਲੈਣ ਤੇ ਅੜੀ ਹੋਈ þ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ þ ਕਿ ਇਸ ਹੱਡ ਤੋੜਵੀਂ ਠੰਡ ਦੇ ਚਲਦੇ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰਣ ਲਈ ਖੇਤੀ ਕਾਨੂੰਨਾਂ ਨੂੰ ਛੇਤੀ ਤੋਂ ਛੇਤੀ ਰੱਦ ਕੀਤਾ ਜਾਵੇ।
ਇਸ ਮਾਰਚ ਵਿੱਚ ਦੀਪਇੰਦਰ ਸਿੰਘ, ਜਤਿੰਦਰ ਸਿੰਘ ਭੱਟੀ, ਪਰਮਜੀਤ ਸਿੰਘ ਮਾਵੀ, ਭਗਤ ਸਿੰਘ, ਸਤਿੰਦਰ ਸਿੰਘ, ਇੰਦਰਜੀਤ ਸਿੰਘ ਖੋਖਰ, ਸ਼੍ਰੀਮਤੀ ਭੁਪਿੰਦਰ ਗਿੱਲ, ਸ਼੍ਰੀਮਤੀ ਪਰਵਿੰਦਰ ਗਰੋਵਰ, ਸ਼੍ਰੀਮਤੀ ਰਾਜਵਿੰਦਰ ਗਿੱਲ, ਮਾਨਵਜੀ ਸਿੰਘ ਪਰਮਾਰ, ਜਸਵਿੰਦਰ ਸਿੰਘ ਬੇਦੀ, ਬਸੇਸਰ ਸਿੰਘ, ਰਾਵੀ ਸਿੱਧੂ, ਨੀਨਾ ਸਿੰਘ, ਪੁਸ਼ਪਿੰਦਰ ਥਿੰਦ ਸਮੇਤ ਵੱਡੀ ਗਿਣਤੀ ਵਿੱਚ ਫੇਜ਼ 3ਬੀ2 ਦੇ ਵਸਨੀਕ ਸ਼ਾਮਿਲ ਸਨ।

Leave a Reply

Your email address will not be published. Required fields are marked *