ਫੇਜ਼-3ਬੀ2 ਰੇਹੜੀ ਫੜੀ ਯੂਨੀਅਨ ਵਲੋਂ ਕੈਪਟਨ ਸਿੱਧੂ ਦਾ ਸਮਰਥਨ

ਐਸ. ਏ. ਐਸ. ਨਗਰ 2 ਫਰਵਰੀ (ਸ.ਬ.) ਫੇਜ਼-3ਬੀ-2 ਰੇਹੜੀ ਫੜੀਆਂ ਵਾਲਿਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਦੀ ਹਮਾਇਤ ਦਾ ਐਲਾਨ ਕੀਤਾ| ਅੱਜ ਮਾਰਕੀਟ ਵਿੱਚ ਮੀਟਿੰਗ ਕਰਕੇ ਫੇਜ਼-3 ਬੀ-2 ਦੇ ਰੇਹੜੀ ਫੜੀ ਵਾਲਿਆਂ ਨੇ ਕਿਹਾ ਕਿ ਕੈਪਟਨ ਸਿੱਧੂ ਦੀਆਂ ਨੀਤੀਆਂ ਤੋਂ ਉਹ ਪ੍ਰਭਾਵਿਤ ਹਨ ਅਤੇ ਆਸ ਰਖਦੇ ਹਨ ਕਿ ਕੈਪਟਨ ਸਿੱਧੂ ਉਹਨਾਂ ਦੀਆਂ ਮੁਸ਼ਕਿਲਾਂ ਹਲ ਕਰਨਗੇ| ਇਸ ਸਮੇਂ ਸੋਹਣ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚੇ  ਰੇਹੜੀ ਫੜੀ ਵਾਲੇ ਜਾਣਦੇ ਹਨ ਕਿ ਕੈਪਟਨ ਸਿੱਧੂ ਇਕ ਕਾਬਲ ਵਿਅਕਤੀ ਹਨ ਜੋ ਆਮ ਸ਼ਹਿਰੀਆਂ ਦੇ ਨਾਲ ਨਾਲ ਰੇਹੜੀ ਫੜੀ ਵਾਲਿਆਂ ਦੀਆਂ ਸਮੱਸਿਆਵਾਂ ਵੀ ਸਮਝਦੇ ਹਨ ਅਤੇ ਇਹਨਾਂ ਸਮੱਸਿਆਵਾਂ ਨੂੰ ਹਲ ਕਰਨ ਦੀ ਸਮਰਥਾ ਵੀ ਰਖਦੇ ਹਨ ਇਸ              ਸਮੇਂ ਅਕਵਿੰਦਰ ਸਿੰਘ ਗੋਸਲ, ਹਰਮਨ ਦੀਪ ਸਿੰਘ ਨੇ ਕੈਪਟਨ ਸਿੱਧੂ ਨੂੰ ਕਾਮਯਾਬ ਕਰਨ ਦਾ ਯਕੀਨ ਦੁਆਇਆ| ਮੀਟਿੰਗ ਨੂੰ ਮੁਹਾਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਸੋਹਣ ਸਿੰਘ, ਬਲਮੀਕੀ ਸਮਾਜ ਦੇ ਆਗੂ ਕੇਸਰ ਸਿੰਘ ਨੇ ਵੀ ਸੰਬੋਧਨ ਕੀਤਾ| ਹਲਕੇ ਦੇ ਅਕਾਲੀ ਭਾਜਪਾ ਉਮੀਦਵਾਰ ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਨੇ ਇਸ ਸਮੇਂ ਰੇਹੜੀ ਫੜੀ ਵਾਲਿਆਂ ਅਤੇ       ਫੇਜ਼ 3 ਬੀ 2  ਦੀ ਮਾਰਕੀਟ ਵਾਲਿਆਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਆਮ ਲੋਕਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਸਿਰਫ ਸ਼੍ਰੋਮਣੀ ਅਕਾਲੀ ਦਲ ਭਾਜਪਾ ਹੀ ਕਰ ਸਕਦੀ ਹੈ| ਉਹਨਾਂ ਕਿਹਾ ਕਿ ਮੁਹਾਲੀ ਦੇ ਲੋਕਾਂ ਤੋਂ ਉਹਨਾਂ ਨੂੰ ਭਰਵਾ ਸਹਿਯੋਗ ਮਿਲ ਰਿਹਾ ਹੈ|

Leave a Reply

Your email address will not be published. Required fields are marked *