ਫੇਜ਼-3ਬੀ2 ਵਿਖੇ ਵਪਾਰੀਆਂ ਨੂੰ ਜੀ ਐਸ ਟੀ ਦੇ ਟਿਨ ਨੰਬਰ ਦੇਣ ਲਈ ਕੈਂਪ ਲਗਾਇਆ

ਐਸ.ਏ.ਐਸ.ਨਗਰ, 21 ਦਸੰਬਰ (ਸ.ਬ.) ਫੇਜ਼-3ਬੀ2 ਦੀ ਮਾਰਕੀਟ ਐਸੋਸੀਏਸ਼ਨ ਵੱਲੋਂ ਅੱਜ ਜਿਲ੍ਹਾ ਆਬਕਾਰੀ ਅਤੇ ਕਰ ਵਿਭਾਗ ਦੇ ਸਹਿਯੋਗ ਨਾਲ ਫੇਜ਼-3ਬੀ2 ਦੀ ਮਾਰਕੀਟ ਵਿਖੇ ਸਥਾਨਕ ਵਪਾਰੀਆਂ ਨੂੰ ਜੀ ਐਸ ਟੀ ਟਿਨ ਨੰਬਰ ਦੇਣ ਲਈ ਵਿਸ਼ੇਸ ਕੈਂਪ ਲਗਾਇਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਜੇ ਪੀ ਸਿੰਘ ਨੇ ਦਸਿਆਂ ਕਿ ਇਸ ਕੈਂਪ ਦੌਰਾਨ ਵੱਡੀ ਗਿਣਤੀ ਵਪਾਰੀਆਂ ਨੇ ਟਿਨ ਨੰਬਰ ਲੈਣ ਲਈ ਫਾਰਮ ਭਰੇ|
ਉਹਨਾਂ ਦਸਿਆ ਕਿ ਇਸ ਮੌਕੇ ਟਿਨ ਨੰਬਰ ਲੈਣ ਲਈ ਫਾਰਮ ਭਰਨ ਵਾਲੇ ਵਪਾਰੀਆਂ ਨੂੰ ਮੌਕੇ ਤੇ ਹੀ ਉਹਨਾਂ ਦੇ ਆਨਲਾਈਨ ਅਕਾਉਂਟ ਲਈ  ਵਿਸ਼ੇਸ ਨੰਬਰ ਜਾਰੀ ਕੀਤੇ ਗਏ, ਜਿਹਨਾਂ ਰਾਹੀਂ ਵਪਾਰੀ ਆਪਣਾ ਆਨਲਾਈਨ ਅਕਾਉਂਟ ਖੋਲ੍ਹ ਕੇ ਬਾਕੀ ਦੀ ਪ੍ਰਕਿਰਿਆ ਪੂਰੀ ਕਰਨ ਦੇ ਸਮਰਥ ਹੋਣਗੇ| ਇਸ ਮੌਕੇ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *