ਫੇਜ਼ 3 ਏ ਵਿੱਚ ਘਰਾਂ ਅੱਗੇ ਲੱਗ ਰਹੀਆਂ ਇੰਟਰਲਾਕ ਟਾਈਲਾਂ ਉਚੀਆਂ ਲਗਾਉਣ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 11 ਅਪ੍ਰੈਲ (ਸ.ਬ.) ਸਥਾਨਕ ਫੇਜ਼ 3 ਏ ਵਿੱਚ ਨਗਰ ਨਿਗਮ ਵਲੋਂ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਇਲਾਕੇ ਵਿੱਚ ਕਈ ਥਾਵਾਂ ਉਪਰ ਲਾਈਆਂ ਜਾ ਰਹੀਆਂ ਇੰਟਰਲਾਕ ਟਾਈਲਾਂ ਲੋਕਾਂ ਦੇ ਘਰਾਂ ਦੇ ਵਿਹੜੇ ਤੋਂ ਉਚੀਆਂ ਲਗਾ ਦਿੱਤੀਆਂ ਹਨ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ|
ਸਥਾਨਕ ਵਸਨੀਕ ਸ੍ਰ. ਨਾਗਰ ਸਿੰਘ ਤੂੜ ਨੇ ਦੱਸਿਆ ਕਿ ਉਹਨਾਂ ਦੇ ਘਰ ਅੱਗੇ ਅਤੇ ਉਹਨਾਂ ਦੇ ਨਾਲ ਦੇ ਘਰਾਂ ਅੱਗੇ ਜੋ ਇੰਟਰਲਾਕ ਟਾਈਲਾਂ ਨਗਰ ਨਿਗਮ ਵਲੋਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਦਾ ਲੈਵਲ ਲੋਕਾਂ ਦੇ ਘਰਾਂ ਦੇ ਵਿਹੜੇ ਤੋਂ ਉਚਾ ਰੱਖਿਆ ਗਿਆ ਹੈ, ਜਿਸ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਰੁਕ ਗਈ ਹੈ ਅਤੇ ਲੋਕਾਂ ਦੇ ਘਰਾਂ ਦੇ ਵਿਹੜਿਆਂ ਵਿੱਚ ਹੀ ਅੱਜ ਪਈ ਬਰਸਾਤ ਦਾ ਪਾਣੀ ਖੜਾ ਹੋ ਗਿਆ| ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਲਾਈਆਂ ਜਾ ਰਹੀਆਂ ਇੰਟਰਲਾਕ ਟਾਈਲਾਂ ਦਾ ਲੈਵਲ ਲੋਕਾਂ ਦੇ ਘਰਾਂ ਦੇ ਵਿਹੜੇ ਅਨੁਸਾਰ ਕੀਤਾ ਜਾਵੇ|

Leave a Reply

Your email address will not be published. Required fields are marked *