ਫੇਜ਼ 3 ਬੀ 2 ਦੀ ਮਾਰਕੀਟ ਦੀਆਂ ਸਮੱਸਿਆਵਾਂ ਦੇ ਹਲ ਲਈ ਐਸੋਸੀਏਸ਼ਨ ਦਾ ਵਫਦ ਕਮਿਸ਼ਨਰ ਨੂੰ ਮਿਲਿਆ

ਫੇਜ਼ 3 ਬੀ 2 ਦੀ ਮਾਰਕੀਟ ਦੀਆਂ ਸਮੱਸਿਆਵਾਂ ਦੇ ਹਲ ਲਈ ਐਸੋਸੀਏਸ਼ਨ ਦਾ ਵਫਦ ਕਮਿਸ਼ਨਰ ਨੂੰ ਮਿਲਿਆ
ਕਮਿਸ਼ਨਰ ਨੇ ਦਿੱਤਾ ਤੁਰੰਤ ਕਾਰਵਾਈ ਦਾ ਭਰੋਸਾ

ਐਸ ਏ ਐਸ ਨਗਰ, 6 ਮਾਰਚ (ਸ.ਬ.) ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦਾ ਇੱਕ ਵਫਦ ਸੰਸਥਾ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਮਾਰਕੀਟ ਨੂੰ ਦਰਪੇਸ਼ ਸਮੱਸਿਆਵਾਂ ਦੇ ਹਲ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਜੇ ਪੀ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਫਦ ਨੇ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਮਾਰਕੀਟ ਵਿੱਚ ਦੁਕਾਨਦਾਰਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਮਾਰਕੀਟ ਦੀ ਪਾਰਕਿੰਗ ਵਿੱਚ ਵਾਹਨ ਖੜੇ ਕਰਨ ਲਈ ਲਾਈਨਾਂ ਨਾ ਲੱਗੀਆਂ ਹੋਣ ਕਾਰਨ ਵਾਹਨ ਚਾਲਕ ਆਪਣੀ ਮਰਜੀ ਨਾਲ ਹੀ ਵਾਹਨ ਖੜੇ ਕਰ ਦਿੰਦੇ ਹਨ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ| ਇਸ ਮਾਰਕੀਟ ਵਿੱਚ ਕੂੜੇਦਾਨਾਂ ਦੀ ਗਿਣਤੀ ਵੀ ਘੱਟ ਹੈ| ਇਸ ਇਲਾਕੇ ਵਿੱਚ ਠੀਕ ਤਰੀਕੇ ਨਾਲ ਸਫਾਈ ਵੀ ਨਹੀਂ ਹੁੰਦੀ ਅਤੇ ਮਾਰਕੀਟ ਦੇ ਸਾਮ੍ਹਣੇ ਪੈਂਦੀ ਗ੍ਰੀਨ ਬੈਲਟ ਵੀ ਮਾੜੀ ਹਾਲਤ ਵਿੱਚ ਹੈ ਅਤੇ ਇਸ ਵਿੱਚ ਇੱਕ ਟੈਕਸੀ ਸਟੈਂਡ ਵਾਲੇ ਵਲੋਂ ਨਾਜਾਇਜ ਕਬਜਾ ਕੀਤਾ ਗਿਆ ਹੈ ਜਿਸਦੇ ਡ੍ਰਾਈਵਰ ਖੁੱਲੇ ਵਿੱਚ ਹੀ ਨਹਾਉਂਦੇ ਰਹਿੰਦੇ ਹਨ ਜਿਸ ਕਾਰਨ ਮਾਰਕੀਟ ਦਾ ਮਾਹੌਲ ਖਰਾਬ ਹੁੰਦਾ ਹੈ|
ਸ੍ਰ. ਜੇ ਪੀ ਸਿੰਘ ਨੇ ਦੱਸਿਆ ਕਿ ਇਸ ਮੌਕੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਮਾਰਕੀਟ ਦੀ ਪਾਰਕਿੰਗ ਵਿੱਚ ਵਾਹਨ ਖੜੇ ਕਰਨ ਲਈ ਲਾਈਨਾਂ ਲਵਾਉਣ ਦਾ ਕੰਮ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ ਅਤੇ ਪਾਰਕਿੰਗ ਵਿੱਚ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਲਈ ਵੱਖਰੀ ਵੱਖਰੀ ਮਾਰਕਿੰਗ ਕੀਤੀ ਜਾਵੇਗੀ| ਉਹਨਾਂ ਦੱਸਿਆ ਕਿ ਕਮਿਸ਼ਨਰ ਨੇ ਵਫਦ ਨੂੰ ਦੱਸਿਆ ਕਿ ਨਿਗਮ ਵਲੋਂ ਮਾਰਕੀਟ ਦੀ ਗਰੀਨ ਬੈਲਟ ਨੂੰ ਪੱਧਰਾ ਕਰਕੇ ਇਸਨੂੰ ਖੂਬਸੂਰਤ ਬਣਾਇਆ ਜਾ ਰਿਹਾ ਹੈ ਅਤੇ ਇਸਦਾ ਕੰਮ ਵੀ ਛੇਤੀ ਹੀ ਆਰੰਭ ਹੋ ਜਾਵੇਗਾ| ਇਸਦੇ ਨਾਲ ਹੀ ਕਮਿਸ਼ਨਰ ਵਲੋਂ ਮਾਰਕੀਟ ਦੀ ਸਫਾਈ ਦੀ ਹਾਲਤ ਵਿੱਚ ਸੁਧਾਰ ਕਰਕੇ ਨਵੇਂ ਕੂੜੇਦਾਨ ਰਖਾਉਣ ਦਾ ਭਰੋਸਾ ਦਿੱਤਾ| ਇਸ ਮੌਕੇ ਕਮਿਸ਼ਨਰ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਨਿਗਮ ਵਲੋਂ ਕਰਵਾਏ ਜਾਣ ਵਾਲੇ ਇਹਨਾਂ ਕੰਮਾਂ ਵਿੱਚ ਨਿਗਮ ਨੂੰ ਸਹਿਯੋਗ ਦਿਤਾ ਜਾਵੇ| ਇਸ ਮੌਕੇ ਐਸੋਸੀਏਸ਼ਨ ਦੇ ਚੀਫ ਪੈਟਰਨ ਅਮਰੀਕ ਸਿੰਘ ਸਾਜਨ, ਚੀਫ ਅਡਵਾਈਜਰ ਆਤਮਾ ਰਾਮ ਅਗਰਵਾਲ, ਮੀਤ ਪ੍ਰਧਾਨ ਅਸ਼ੋਕ ਬਾਂਸਲ, ਜਨਰਲ ਸਕੱਤਰ ਵਰੁਣ ਸਿੰਗਲਾ, ਸਕੱਤਰ ਗੁਰਪ੍ਰੀਤ ਸਿੰਘ, ਜੁਆਂਇੰਟ ਸਕੱਤਰ ਦਵਿੰਦਰ ਸਿੰਘ, ਐਗਜੈਕਟਿਵ ਮੈਂਬਰ ਜਗਦੀਸ ਮਲਹੋਤਰਾ ਅਤੇ ਹੋਰ ਦੁਕਾਨਦਾਰ ਹਾਜਰ ਸਨ|

Leave a Reply

Your email address will not be published. Required fields are marked *