ਫੇਜ਼ 3 ਬੀ 2 ਦੀ ਮਾਰਕੀਟ ਦੀ ਸਫਾਈ ਕਰਵਾਈ

ਐਸ ਏ ਐਸ ਨਗਰ, 17 ਮਈ (ਸ.ਬ.) ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਵਲੋਂ ਅੱਜ ਸਫਾਈ ਠੇਕੇਦਾਰ ਦੇ ਕਰਮਚਾਰੀ ਸੱਦ ਕੇ ਮਾਰਕੀਟ ਦੀ ਸਫਾਈ ਕਰਵਾਈ ਗਈ| ਇਸ ਮੌਕੇ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਇਸ ਮਾਰਕੀਟ ਵਿੱਚ ਸਫਾਈ ਦਾ ਬਹੁਤ ਮੰਦਾ ਹਾਲ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਮਾਰਕੀਟ ਵਿੱਚ ਸਫਾਈ ਨਾ ਕਰਵਾਏ ਜਾਣ ਕਾਰਣ ਹਰ ਪਾਸੇ ਹੀ ਗੰਦਗੀ ਫੈਲ ਗਈ ਸੀ| ਉਹਨਾਂ ਕਿਹਾ ਕਿ ਅੱਜ ਮਾਰਕੀਟ ਦੀ ਪੂਰੀ ਤਰ੍ਹਾਂ ਸਫਾਈ ਕਰਵਾਈ ਗਈ ਹੈ ਅਤੇ ਥਾਂ ਥਾਂ ਪਏ ਕੂੜੇ ਅਤੇ ਗੰਦਗੀ ਨੂੰ ਚੁਕਵਾਇਆ ਗਿਆ ਹੈ|
ਉਹਨਾਂ ਦੱਸਿਆ ਕਿ ਉਹਨਾਂ ਨੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਰਕੀਟ ਵਿੱਚ ਕੂੜਾ ਅਤੇ ਹੋਰ ਸਮਾਨ ਸੁੱਟਣ ਤੋਂ ਗੁਰੇਜ ਕਰਨ|
ਉਹਨਾਂ ਮੰਗ ਕੀਤੀ ਕਿ ਇਸ ਮਾਰਕੀਟ ਸਮੇਤ ਸਾਰੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਹੀ ਸਫਾਈ ਵਿਵਸਥਾ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਪੱਕੇ ਸਫਾਈ ਕਰਮਚਾਰੀ ਨਿਯੁਕਤ ਕੀਤੇ ਜਾਣ ਤਾਂ ਜੋ ਇਹਨਾਂ ਮਾਰਕੀਟਾਂ ਦੀ ਸਮੇਂ ਸਿਰ ਸਫਾਈ ਹੋ ਸਕੇ|

Leave a Reply

Your email address will not be published. Required fields are marked *