ਫੇਜ਼ 3 ਬੀ 2 ਦੀ ਮਾਰਕੀਟ ਦੇ ਜਾਮ ਸੀਵਰੇਜ ਦੀ ਸਫਾਈ ਕਰਵਾਈ

ਐਸ ਏ ਐਸ ਨਗਰ, 13 ਅਪ੍ਰੈਲ (ਸ.ਬ.) ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ ਦਾ ਸੀਵਰੇਜ ਜਾਮ ਹੋਣ ਕਾਰਨ ਮਾਰਕੀਟ ਦੇ ਦੁਕਾਨਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮਾਰਕੀਟ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਵਲੋਂ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਜਾਮ ਸੀਵਰੇਜ ਦੀ ਸਫਾਈ ਕਰਵਾਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਜੇ ਪੀ ਸਿੰਘ ਨੇ ਦੱਸਿਆ ਕਿ ਮਾਰਕੀਟ ਦੇ ਸੀਵਰੇਜ ਦੀ ਨਿਕਾਸੀ ਲਈ ਪਾਈ ਗਈ ਪਾਈਪ ਲਾਈਨ ਛੋਟੀ ਹੈ, ਜਿਸ ਕਾਰਨ ਇਸ ਮਾਰਕੀਟ ਦਾ ਸੀਵਰੇਜ ਸਿਸਟਮ ਕੁਝ ਦਿਨਾਂ ਬਾਅਦ ਹੀ ਠੱਪ ਹੋ ਜਾਂਦਾ ਹੈ| ਉਹਨਾਂ ਕਿਹਾ ਕਿ ਮਾਰਕੀਟ ਵਿੱਚ ਮੌਜੂਦ ਹੋਟਲਾਂ ਅਤੇ ਢਾਬਿਆਂ ਵਾਲਿਆਂ ਵਲੋਂ ਬਚਿਆ ਹੋਇਆ ਗੰਦਾ ਘਿਓ, ਤੇਲ ਅਤੇ ਹੋਰ ਰਹਿੰਦ ਖੁਹੰਦ ਸੀਵਰੇਜ ਵਿਚ ਸੁੱਟ ਦਿੱਤੇ ਜਾਂਦੇ ਹਨ ਜਿਹੜੇ ਸੀਵਰੇਜ ਲਾਈਨ ਵਿੱਚ ਜਾ ਕੇ ਜਮ ਜਾਂਦੇ ਹਨ ਅ ਤੇ ਸੀਵਰੇਜ ਬੰਦ ਹੋ ਜਾਂਦਾ ਹੈ|
ਇਸ ਦੌਰਾਨ ਜਨਸਿਹਤ ਵਿਭਾਗ ਦੀ ਟੀਮ ਵਲੋਂ ਸਵੀਪਿੰਗ ਮਸ਼ੀਨ ਨਾਲ ਬੰਦ ਪਏ ਸੀਵਰੇਜ ਦੀ ਸਫਾਈ ਕੀਤੀ ਗਈ ਅਤੇ ਬੰਦ ਪਈ ਲਾਈਨ ਨੂੰ ਚਾਲੂ ਕੀਤਾ ਗਿਆ| ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਇਸ ਮਾਰਕੀਟ ਵੱਲੋਂ ਪ੍ਰਸ਼ਾਸ਼ਨ ਨੂੰ ਕਰੋੜਾਂ ਰੁਪਏ ਦਾ ਪ੍ਰਾਪਰਟੀ ਟੈਕਸ ਅਤੇ ਹੋਰ ਟੈਕਸ ਭਰੇ ਜਾਂਦੇ ਹਨ ਪਰੰਤੂ ਪ੍ਰਸ਼ਾਸ਼ਨ ਵਲੋਂ ਮਾਰਕੀਟ ਵਿੱਚ ਸੀਵਰੇਜ ਦੀ ਛੋਟੀ ਲਾਈਨ ਨੂੰ ਵੱਡਾ ਨਹੀਂ ਕੀਤਾ ਜਾ ਰਿਹਾ| ਉਹਨਾਂ ਮੰਗ ਕੀਤੀ ਕਿ ਇਸ ਮਾਰਕੀਟ ਵਿੱਚ ਪਾਈ ਹੋਈ ਸੀਵਰੇਜ ਦੀ ਛੋਟੀ ਲਾਈਨ ਦੀ ਥਾਂ ਵੱਡੀ ਲਾਈਨ ਪਾਈ ਜਾਵੇ ਤਾਂ ਜੋ ਇਸ ਸਮੱਸਿਆ ਨੂੰ ਪੱਕੇ ਤੌਰ ਤੇ ਹੱਲ ਕੀਤਾ ਜਾ ਸਕੇ|

Leave a Reply

Your email address will not be published. Required fields are marked *