ਫੇਜ਼ 3 ਬੀ 2 ਦੀ ਮਾਰਕੀਟ ਦੇ ਵਫਦ ਵਲੋਂ ਮੰਤਰੀ ਸਿੱਧੂ ਨਾਲ ਮੁਲਾਕਾਤ

ਐਸ ਏ ਐਸ ਨਗਰ, 28 ਅਪ੍ਰੈਲ (ਸ.ਬ.) ਫੇਜ਼ 3 ਬੀ 2 ਮਾਰਕੀਟ ਕਮੇਟੀ ਦੇ ਵਫਦ ਨੇ ਚੇਅਰਮੈਨ ਹਰਨੇਕ ਸਿੰਘ ਕਟਾਣੀ ਅਤੇ ਪ੍ਰਧਾਨ ਦਿਲਾਵਰ ਸਿੰਘ ਦੀ ਅਗਵਾਈ ਵਿੱਚ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ|
ਇਸ ਮੌਕੇ ਮਾਰਕੀਟ ਦੇ ਵਫਦ ਨੇ ਸ੍ਰ. ਸਿੱਧੂ ਦੇ ਧਿਆਨ ਵਿੱਚ ਮਾਰਕੀਟ ਵਿੱਚਲੀਆਂ ਸਮੱਸਿਆਵਾਂ ਨੂੰ ਵੀ ਲਿਆਂਦਾ ਤੇ ਸ੍ਰ. ਸਿੱਧੂ ਨੇ ਵਫਦ ਨੂੰ ਇਹ ਸਮੱਸਿਆਵਾਂ ਜਲਦੀ ਹਲ ਕਰਵਾਉਣ ਦਾ ਭਰੋਸਾ ਦਿੱਤਾ| ਇਸ ਮੌਕੇ ਮਾਰਕੀਟ ਕਮੇਟੀ ਦੇ ਅਹੁਦੇਦਾਰ ਰਾਜੀਵ ਭਾਟੀਆ, ਅੰਕਿਤ ਸ਼ਰਮਾ, ਪਰਮਜੀਤ ਸਿੰਘ, ਸਿਮਰਨਜੀਤ ਧਨੋਆ ਤੇ ਹੋਰ ਦੁਕਾਨਦਾਰ ਮੌਜੂਦ ਸਨ|

Leave a Reply

Your email address will not be published. Required fields are marked *