ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਕਰਵ ਚੈਨਲਾਂ ਦੀ ਸਫਾਈ ਕਰਵਾਈ

ਐਸ ਏ ਐਸ ਨਗਰ, 28 ਜੂਨ (ਸ.ਬ.) ਮਾਰਕੀਟ ਵੈਲਫੇਅਰ ਐਸੋਸੀਏਸਨ ਫੇਜ਼ 3 ਬੀ 2 ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਦੀ ਅਗਵਾਈ ਵਿੱਚ ਮਾਰਕੀਟ ਦੇ ਪਿਛਲੇ ਪਾਸੇ ਪਈ ਖਾਲੀ ਥਾਂ ਵਿੱਚ ਕਰਵ ਚੈਨਲਾਂ ਦੀ ਸਫਾਈ ਕਰਵਾਈ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸ੍ਰ. ਜੇ ਪੀ ਸਿੰਘ ਨੇ ਦਸਿਆ ਕਿ ਇਸ ਮੌਕੇ ਮਾਰਕੀਟ ਦੇ ਸਫਾਈ ਸੇਵਕਾਂ ਦੀ ਸਹਾਇਤਾ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਰਵ ਚੈਨਲਾਂ ਦੇ ਨਾਲ ਨਾਲ ਆਲੇ ਦੁਆਲੇ ਦੀ ਵੀ ਸਫਾਈ ਕਰਵਾਈ ਗਈ| ਇਸ ਮੌਕੇ ਘਾਹ, ਗਾਜਰ ਬੁਟੀ ਅਤੇ ਝਾੜੀਆਂ ਵੀ ਪੁਟੀਆਂ ਗਈਆਂ, ਕਿਉਂਕਿ ਪਾਣੀ ਇਹਨਾਂ ਘਾਹ, ਝਾੜੀਆਂ ਵਿੱਚ ਖੜ ਜਾਂਦਾ ਸੀ ਤੇ ਇਸ ਕਾਰਨ ਮੱਛਰ ਬਹੁਤ ਪੈਦਾ ਹੁੰਦਾ ਸੀ|
ਉਹਨਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਮਾਰਕੀਟ ਦੇ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਬਰਸਾਤ ਦੇ ਇਸ ਮੌਸਮ ਦੌਰਾਨ ਆਪਣੀਆਂ ਦੁਕਾਨਾਂ ਵਿੱਚ ਸਫਾਈ ਰੱਖਣ|

Leave a Reply

Your email address will not be published. Required fields are marked *