ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਨਸ਼ਾ ਵਿਰੋਧੀ ਨੁੱਕੜ ਨਾਟਕ ਖੇਡਿਆ

ਐਸ ਏ ਐਸ ਨਗਰ, 27 ਜੂਨ (ਸ.ਬ.) ਯੁਵਕ ਸੇਵਾਵਾਂ ਕਲੱਬ ਫੇਜ਼ 11 ਅਤੇ ਵਿਰਾਸਤ ਏ ਪੰਜਾਬ ਆਰਟ ਅਤੇ ਕਲਚਰਲ ਕਲੱਬ ਵਲੋਂ ਨਸ਼ਾ ਵਿਰੋਧੀ ਦਿਵਸ ਤੇ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਇੱਕ ਨੁੱਕੜ ਨਾਟਕ ਖੇਡਿਆ ਗਿਆ| ਇਸ ਨਾਟਕ ਵਿੱਚ ਕਾਲਜ ਦੇ ਦੋਸਤਾਂ ਦੀ ਕਹਾਣੀ ਦਿਖਾਈ ਗਈ ਹੈ, ਜਿਹਨਾ ਵਿਚੋਂ ਇਕ ਮੁੰਡਾ ਉਦਾਸ ਰਹਿੰਦਾ ਹੈ ਤਾਂ ਉਸਦੀ ਉਦਾਸੀ ਦੂਰ ਕਰਨ ਲਈ ਦੂਜੇ ਦੋਸਤ ਉਸਨੂੰ ਨਸ਼ਾ ਕਰਨ ਲਾ ਦਿੰਦੇ ਹਨ ਪਰ ਜਿਹੜਾ ਮੁੰਡਾ ਇਸ ਉਦਾਸ ਰਹਿਣ ਵਾਲੇ ਮੁੰਡੇ ਨੂੰ ਨਸ਼ਾ ਕਰਨ ਲਾਉਂਦਾ ਹੈ ਉਸਦੀ ਬਾਅਦ ਵਿੱਚ ਮੌਤ ਹੋ ਜਾਂਦੀ ਹੈ| ਇਸ ਤਰ੍ਹਾਂ ਇਹ ਨਾਟਕ ਨਸ਼ੇ ਨਾ ਕਰਨ ਦਾ ਸੰਦੇਸ਼ ਦੇਣ ਦੇ ਨਾਲ ਹੀ ਪਾਣੀ ਦੀ ਬੱਚਤ ਕਰਨ ਦਾ ਵੀ ਸੰਦੇਸ਼ ਦਿੰਦਾ ਹੈ| ਇਸ ਨਾਟਕ ਵਿੱਚ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਤੰਦਰੁਸਤ ਪੰਜਾਬ ਦੇ ਤਹਿਤ ਬਣਾਏ ਗਏ ਡੇਪੋ ਅਫਸਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ|

Leave a Reply

Your email address will not be published. Required fields are marked *