ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਸਭਿਆਚਾਰ ਦਰਸ਼ਾਉਂਦੀ ਦੀਵਾਰ ਦਾ ਉਦਘਾਟਨ ਭਲਕੇ

ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਸਭਿਆਚਾਰ ਦਰਸ਼ਾਉਂਦੀ ਦੀਵਾਰ ਦਾ ਉਦਘਾਟਨ ਭਲਕੇ
ਉਦਘਾਟਨ ਮੌਕੇ ਗਾਇਕ ਰਣਜੀਤ ਬਾਵਾ ਦੇਣਗੇ ਪੇਸ਼ਕਾਰੀ : ਜੇ ਪੀ ਸਿੰਘ

ਐਸ ਏ ਐਸ ਨਗਰ, 14 ਸਤੰਬਰ (ਸ.ਬ.) ਸਥਾਨਕ ਫੇਜ਼ 3 ਬੀ 2 ਵਿਖੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3ਬੀ 2 ਵਲੋਂ ਪੰਜਾਬ ਦੇ ਸਭਿਆਚਾਰ ਨੂੰ ਦਰਸਾਉਂਦੀ ਦੀਵਾਰ ਬਣਾਈ ਗਈ ਹੈ ਜਿਸ ਦਾ ਉਦਘਾਟਨ 15 ਸਤੰਬਰ ਨੂੰ ਕੀਤਾ ਜਾਵੇਗਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3ਬੀ 2 ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਦੱਸਿਆ ਕਿ ਮੀ ਐਂਡ ਮਾਈ ਸਿਟੀ ਮੁਹਿੰਮ ਤਹਿਤ ਰੇਡੀਓ ਮਿਰਚੀ ਦੇ ਸਹਿਯੋਗ ਨਾਲ ਪੰਜਾਬ ਵਿੱਚ ਪਹਿਲੀ ਵਾਰ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਪੰਜਾਬ ਦੇ ਸਭਿਆਚਾਰ ਨੂੰ ਦਰਸ਼ਾਉਂਦੀ ਦੀਵਾਰ ਬਣਾਈ ਗਈ ਹੈ| ਇਸ ਦੀਵਾਰ ਉਪਰ ਪੇਂਟਿੰਗ ਰਾਹੀਂ ਪੰਜਾਬ ਦੇ ਮਾਣ ਗੁਰਦਾਸ ਮਾਨ, ਉਡਣਾ ਸਿੱਖ ਮਿਲਖਾ ਸਿੰਘ, ਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ, ਪਹਿਲੀ ਮਹਿਲਾ ਆਈ ਪੀ ਐਸ ਅਫਸਰ ਕਿਰਨ ਬੇਦੀ ਦੀਆਂ ਵੱਡੀਆਂ ਤਸਵੀਰਾਂ ਬਣਾਈਆਂ ਗਈਆਂ ਹਨ|
ਉਹਨਾਂ ਕਿਹਾ ਕਿ ਪੰਜਾਬ ਦੇ ਸਭਿਆਚਾਰ ਨੂੰ ਦਰਸਾਉਂਦੀ ਇਸ ਦੀਵਾਰ ਦਾ ਉਦਘਾਟਨ 15 ਸਤੰਬਰ ਨੂੰ ਸ਼ਾਮ ਨੂੰ 6 ਵਜੇ ਕੀਤਾ ਜਾਵੇਗਾ| ਇਸ ਮੌਕੇ ਉਘੇ ਗਾਇਕ ਰਣਜੀਤ ਬਾਵਾ ਆਪਣੀ ਪੇਸ਼ਕਾਰੀ ਦੇਣਗੇ| ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ 15 ਸਤੰਬਰ ਨੂੰ ਦੁਪਹਿਰ ਵੇਲੇ ਮਾਰਕੀਟ ਐਸੋਸੀਏਸਨ ਵਲੋਂ ਮਾਰਕੀਟ ਵਿੱਚ ਲੰਗਰ ਲਗਾਇਆ ਜਾਵੇਗਾ| ਉਹਨਾਂ ਕਿਹਾ ਕਿ ਅਕਸਰ ਹੀ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਉਹਨਾਂ ਦੇ ਸ਼ਹਿਰ ਦੀਆਂ ਦੀਵਾਰਾਂ ਬਹੁਤ ਗੰਦੀਆਂ ਹਨ ਅਤੇ ਇਨ੍ਹਾਂ ਦੀਵਾਰਾਂ ਉਪਰ ਕੁਝ ਸ਼ਰਾਰਤੀ ਲੋਕ ਊਲ ਜਲੂਲ ਅਤੇ ਗੰਦ ਮੰਦ ਲਿਖ ਦਿੰਦੇ ਹਨ| ਇਸ ਕਰਕੇ ਸ਼ਹਿਰ ਦੀਆਂ ਦੀਵਾਰਾਂ ਨੂੰ ਸਾਫ ਸੁਥਰਾ ਰੱਖਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਸਭਿਆਚਾਰ ਨੂੰ ਦਰਸ਼ਾਉਂਦੀ ਦੀਵਾਰ ਬਣਾਈ ਗਈ ਹੈ|
ਉਹਨਾਂ ਕਿਹਾ ਕਿ ਪੰਜਾਬ ਵਿੱਚ ਆਪਣੀ ਕਿਸਮ ਦੀ ਇਹ ਪਹਿਲੀ ਸਭਿਆਚਾਰ ਦਰਸਾਉਂਦੀ ਦੀਵਾਰ ਹੈ, ਇਸ ਤੋਂ ਪਹਿਲਾਂ ਅਜਿਹੀਆਂ ਹੀ ਦੀਵਾਰਾਂ ਦਿੱਲੀ ਅਤੇ ਗੁੜਗਾਂਓ ਵਿਖੇ ਬਣਾਈਆਂ ਗਈਆਂ ਹਨ| ਇਸ ਤੋਂ ਬਾਅਦ ਇਸ ਤਰਾਂ ਦੀਆਂ ਦੀਵਾਰਾਂ ਮੁੰਬਈ ਅਤੇ ਬੰਗਲੌਰ ਵਿਖੇ ਵੀ ਬਣਾਈਆਂ ਜਾਣਗੀਆਂ|
ਉਹਨਾਂ ਕਿਹਾ ਕਿ ਇਹ ਦੀਵਾਰ ਬਣਾ ਕੇ ਸ਼ਹਿਰ ਵਾਸੀਆਂ ਨੂੰ ਆਪਣਾ ਸ਼ਹਿਰ ਸਾਫ ਸੁਥਰਾ ਰਖਣ ਅਤੇ ਆਪਣੇ ਸਭਿਆਚਾਰ ਉੱਪਰ ਮਾਣ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ|
ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ੍ਰੀ ਅਸ਼ੌਕ ਬਾਂਸਲ, ਮੁੱਖ ਸਲਾਹਕਾਰ ਸ੍ਰੀ ਆਤਮਾ ਰਾਮ ਅਗਰਵਾਲ, ਖਜਾਨਚੀ ਸ ਜਤਿੰਦਰ ਸਿੰਘ ਢੀਂਗਰਾ, ਸਕੱਤਰ ਸ. ਗੁਰਪ੍ਰੀਤ ਸਿੰਘ, ਜੁਆਂਇੰਟ ਸਕੱਤਰ ਸ. ਨਰਿੰਦਰ ਸਿੰਘ ਅਤੇ ਸ੍ਰੀ ਨਵਦੀਪ ਬਾਂਸਲ, ਸੰਯੁਕਤ ਸਕੱਤਰ ਸ੍ਰੀ ਸੌਰਵ ਜੈਨ ਅਤੇ ਸ੍ਰੀ ਜਗਦੀਸ਼ ਮਲਹੋਤਰਾ, ਮੈਂਬਰ ਸ ਇਕਰਮ ਸਿੰਘ ਸੰਧੂ, ਸ੍ਰੀ ਰਾਹੁਲ ਸਿੰਗਲਾ ਅਤੇ ਹੋਰ ਮਂੈਬਰ ਮੌਜੂਦ ਸਨ|

Leave a Reply

Your email address will not be published. Required fields are marked *