ਫੇਜ਼ 3 ਬੀ 2 ਵਿੱਚ ਪਿਛਲੀ ਰਾਤ ਤੋਂ ਬਿਜਲੀ ਗੁੱਲ, ਲੋਕਾਂ ਵਿੱਚ ਹਾਹਾਕਾਰ

ਫੇਜ਼ 3 ਬੀ 2 ਵਿੱਚ ਪਿਛਲੀ ਰਾਤ ਤੋਂ ਬਿਜਲੀ ਗੁੱਲ, ਲੋਕਾਂ ਵਿੱਚ ਹਾਹਾਕਾਰ
ਕੌਂਸਲਰ ਬੇਦੀ ਵੱਲੋਂ ਅਧਿਕਾਰੀਆਂ ਨੂੰ ਚੇਤਾਵਨੀ
ਐਸ ਏ ਐਸ ਨਗਰ, 5 ਜੂਨ (ਸ.ਬ.) ਫੇਜ਼ 3ਬੀ2 ਵਿੱਚ ਪਿਛਲੀ ਰਾਤ ਤੋਂ ਖਬਰ ਲਿਖੇ ਜਾਣ ਤੱਕ ਬਿਜਲੀ ਸਪਲਾਈ ਠੱਪ ਹੈ| ਜਿਸ ਕਰਕੇ ਇਲਾਕਾ ਵਾਸੀਆਂ ਵਿੱਚ ਹਾਹਾਕਾਰ ਮੱਚੀ ਹੋਈ ਹੈ| ਬਿਜਲੀ ਸਪਲਾਈ ਬੰਦ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਨਹੀਂ ਹੋਈ| ਜਿਸ ਕਾਰਨ ਗਰਮੀ ਦੇ ਇਸ ਮੌਸਮ ਵਿੱਚ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ|
ਕੌਂਸਲਰ ਸ. ਕੁਲਜੀਤ ਸਿੰਘ  ਬੇਦੀ ਨੇ ਕਿਹਾ ਕਿ ਉਹ ਸਬੰਧਿਤ ਬਿਜਲੀ ਅਧਿਕਾਰੀਆਂ ਨਾਲ ਬਿਜਲੀ ਠੀਕ ਕਰਨ ਲਈ ਕਈ ਵਾਰ ਸੰਪਰਕ ਕਰ ਚੁੱਕੇ ਹਨ ਪਰ ਅਧਿਕਾਰੀ ਠੋਸ ਕਾਰਵਾਈ ਕਰਨ ਦੀ ਥਾਂ ਲਾਰਾ ਲੱਪਾ ਹੀ ਲਗਾ ਰਹੇ ਹਨ| ਉਹਨਾਂ ਕਿਹਾ ਕਿ ਬਿਜਲੀ ਠੀਕ ਕਰਨ ਦੀ ਥਾਂ ਅਧਿਕਾਰੀ ਸਟਾਫ ਦੀ ਘਾਟ ਦਾ ਰੋਣਾ ਰੋਣ ਲੱਗ ਜਾਂਦੇ ਹਨ|
ਉਹਨਾਂ ਕਿਹਾ ਕਿ ਬਿਜਲੀ ਸਪਲਾਈ ਬੰਦ ਹੋਣ ਕਾਰਨ ਇਸ ਇਲਾਕੇ ਦੇ ਲੋਕਾਂ ਦਾ ਗਰਮੀ ਵਿੱਚ ਬੁਰਾ ਹਾਲ ਹੋ ਗਿਆ ਹੈ ਅਤੇ ਪਾਣੀ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਬਿਜਲੀ ਪਾਣੀ ਨਾ ਹੋਣ ਕਾਰਨ ਇਸ ਇਲਾਕੇ ਵਿੱਚ ਬੱਚਿਆਂ ਅਤੇ ਬਜੁਰਗਾਂ ਦਾ ਬੁਰਾ ਹਾਲ ਹੋ ਗਿਆ ਹੈ| ਉਹਨਾਂ ਚਿਤਾਵਨੀ ਦਿਤੀ ਕਿ ਇਸ ਇਲਾਕੇ ਦੀ ਬਿਜਲੀ ਜੇ ਜਲਦੀ ਹੀ ਠੀਕ ਨਾ ਕੀਤੀ ਤਾਂ ਉਹ ਫੇਜ਼-3-5 ਦੀਆਂ ਲਾਈਟਾਂ Tਪਰ ਧਰਨਾ ਦੇਣਗੇ ਅਤੇ ਅਧਿਕਾਰੀਆਂ ਦਾ ਪੁਤਲਾ ਫੂਕਣਗੇ|

Leave a Reply

Your email address will not be published. Required fields are marked *