ਫੇਜ਼-3 ਵਿੱਚ ਬੂਥ ਵਿੱਚ ਜਾ ਵੱਜੀ ਬੇਕਾਬੂ ਜੀਪ

ਐਸ ਏ ਐਸ ਨਗਰ, 3 ਨਵੰਬਰ (ਸ.ਬ.) ਸਥਾਨਕ ਫੇਜ 5 ਵਿੱਚ ਇਕ ਬੇਕਾਬੂ ਮਹਿੰਦਰਾ ਪਿਕਅਪ ਜੀਪ ਬੂਥ ਨੰਬਰ 129 ਬੀ ਵਿੱਚ ਜਾ ਵੱਜੀ, ਜਿਸ ਕਾਰਨ ਬੂਥ ਦਾ ਕਾਫੀ ਨੁਕਸਾਨ ਹੋ ਗਿਆ| ਇਸ ਬੂਥ ਵਿੱਚ ਇੱਕ ਢਾਬਾ ਚੱਲਦਾ ਹੈ| ਸੂਚਨਾ ਮਿਲਣ ਉਪਰੰਤ ਮੌਕੇ ਤੇ ਪੀ ਸੀ ਆਰ ਟੀਮ ਵੀ ਪਹੁੰਚ ਗਈ| ਬਾਅਦ ਵਿੱਚ ਬੂਥ ਅਤੇ ਜੀਪ ਮਾਲਕ ਵਿਚਾਲੇ ਸਮਝੌਤਾ ਹੋ ਗਿਆ ਅਤੇ ਜੀਪ ਮਾਲਕ ਨੇ ਬੂਥ ਦਾ ਹੋਇਆ ਨੁਕਸਾਨ ਭਰਨ ਦੀ ਹਾਮੀ ਭਰ ਦਿੱਤੀ|

Leave a Reply

Your email address will not be published. Required fields are marked *