ਫੇਜ਼-4 ਦੀ ਰੈਜੀਡੈਂਟ ਐਸੋਸੀਏਸ਼ਨ ਵਲੋਂ ਬੱਚਿਆਂ ਦੀਆਂ ਖੇਡਾਂ ਕਰਵਾਈਆਂ

ਮੁਹਾਲੀ,  24 ਅਪ੍ਰੈਲ (ਸ.ਬ.) ਫੇਜ਼-4 ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ (ਰਜਿ:) ਵਲੋਂ ਫੇਜ਼-4 ਦੇ 13 ਸਾਲ ਤੱਕ ਵੱਖ-ਵੱਖ ਉਮਰ ਦੇ ਬੱਚਿਆਂ ਲਈ 23 ਅਪ੍ਰੈਲ ਨੂੰ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਤਕਰੀਬਨ 111 ਬੱਚਿਆਂ ਨੇ ਭਾਗ ਲਿਆ| ਖੇਡਾਂ ਦਾ ਉਦਘਾਟਨ  ਐਸੋਸੀਏਸ਼ਨ ਦੇ ਪ੍ਰਧਾਨ, ਸ੍ਰ. ਹਰਭਜਨ ਸਿੰਘ ਅਤੇ ਸਮਾਰੋਹ ਦੀ ਪ੍ਰਧਾਨਗੀ, ਐਸੋਸੀਏਸ਼ਨ ਦੇ ਸਰਪ੍ਰਸਤ ਸ੍ਰ. ਗੁਰਮੁੱਖ ਸਿੰਘ ਸੋਹਲ, ਮਿਉਂਸਪਲ ਕੌਸਲਰ, ਫੇਜ਼-4,  ਵਲੋਂ ਕੀਤੀ ਗਈ|
ਵੱਖ ਵੱਖ ਉਮਰ ਦੇ ਬੱਚਿਆਂ ਲਈ ਖੇਡ ਮੁਕਾਬਲਿਆਂ ਵਿੱਚ 0-5 ਸਾਲ (ਲੜਕੇ ਅਤੇ ਲੜਕੀਆਂ) (ਟ੍ਰਾਈ ਸਾਈਕਲ ਰੇਸ) ਵਿੱਚ ਕੁਮਾਰੀ  ਹੇਜਲ ਚੰਦਨਾ, (ਪਹਿਲੇ)  ਕੁਮਾਰੀ ਤੇਜੱਸਵੀ (ਦੂਜੇ) ਆਹਾਨਨ ਦਿਵੇਦੀ (ਤੀਜੇ), 5-6 ਸਾਲ (50 ਮੀਟਰ ਰੇਸ) (ਲੜਕੀਆਂ)  ਜਪਨੀਤ ਕੌਰ (ਪਹਿਲੇ),  ਕੁਮਾਰੀ ਪ੍ਰਿਧੀ ਸ਼ਰਮਾ (ਦੂਜੇ) ਅਤੇ ਕਮਲਜੋਤ ਕੌਰ ਸੋਹਲ (ਤੀਜੇ), 5-6 ਸਾਲ (50 ਮੀਟਰ ਰੇਸ) (ਲੜਕਿਆਂ ਦੇ ਗਰੁੱਪ ਵਿੱਚ) ਅਰਮਾਨ ਭੰਡਾਰੀ (ਪਹਿਲੇ), ਕ੍ਰਿਸ਼ਨਾ ਸਲਵਾਨ  (ਦੂਜੇ) ਅਤੇ ਮਨਸ਼ਾਦ ਸਿੰਘ (ਤੀਜੇ), 7-8 ਸਾਲ (50 ਮੀਟਰ ਰੇਸ) (ਲੜਕੀਆਂ ਦੇ ਗਰੁੱਪ ਵਿੱਚ) ਕੁਮਾਰੀ ਯੂਵਿਕਾ (ਪਹਿਲੇ), ਕਰਮਨਜੀਤ ਕੌਰ (ਦੂਜੇ) ਅਤੇ ਕੁਮਾਰੀ ਪੁਨਿਆ ਸ਼ਰਮਾ (ਤੀਜੇ), 7-8 ਸਾਲ (50 ਮੀਟਰ ਰੇਸ) (ਲੜਕਿਆਂ ਦੇ ਗਰੁੱਪ ਵਿੱਚ) ਅਯਿਆਨ ਅਹਿਮੱਦ (ਪਹਿਲੇ), ਜਪਮੱਨ ਸਿੰਘ (ਦੂਜੇ) ਅਤੇ ਆਰਿਯਨ ਕਸ਼ਿਅੱਪ (ਤੀਜੇ), 9-10 ਸਾਲ (75 ਮੀਟਰ ਰੇਸ) (ਲੜਕੀਆਂ ਦੇ ਗਰੁੱਪ ਵਿੱਚ) ਕੁਮਾਰੀ ਇਸ਼ਿਕਾ (ਪਹਿਲੇ), ਹਰਪ੍ਰੀਤ ਕੌਰ (ਦੂਜੇ) ਅਤੇ ਅਗਮਨੂਰ ਕੌਰ ਗਿੱਲ (ਤੀਜੇ), 9-10 ਸਾਲ (75 ਮੀਟਰ ਰੇਸ) (ਲੜਕਿਆਂ ਦੇ ਗਰੁੱਪ ਵਿੱਚ) ਆਰੀਅਨ ਜਿੰਦਲ (ਪਹਿਲੇ), ਹਰਮਨਦੀਪ ਸਿੰਘ (ਦੂਜੇ) ਅਤੇ ਆਰੀਅਨ ਸਿੰਘ ਗ੍ਰੇਵਾਲ (ਤੀਜੇ) 11-12 ਸਾਲ (100 ਮੀਟਰ ਰੇਸ) (ਲੜਕੀਆਂ ਦੇ ਗਰੁੱਪ ਵਿੱਚ) ਕੁਮਾਰੀ ਰਾਇਮਾਂ ਰਾਵਤ (ਦੂਜੇ) ਅਤੇ ਕੁਮਾਰੀ ਆਸਨਾ (ਤੀਜੇ) 11-12 ਸਾਲ (100 ਮੀਟਰ ਰੇਸ) (ਲੜਕਿਆਂ ਦੇ ਗਰੁੱਪ ਵਿੱਚ) ਉਤਕਰਸ਼ ਕੁਮਾਰ (ਪਹਿਲੇ), ਪਦਮਪ੍ਰੀਤ ਸਿੰਘ (ਦੂਜੇ) ਅਤੇ ਮਾਧਵ ਗੋਇਲ (ਤੀਜੇ) 12-13 ਸਾਲ (100 ਮੀਟਰ ਰੇਸ) (ਲੜਕੀਆਂ ਦੇ ਗਰੁੱਪ ਵਿੱਚ) ਕਿਰਨਦੀਪ ਕੌਰ (ਪਹਿਲੇ), ਕੁਮਾਰੀ ਵੰਸ਼ਿਕਾ (ਦੂਜੇ) ਕੁਮਾਰੀ ਮੈਲਵਿਨ ਅਤੇ ਅਰਸ਼ਨੂਰ ਕੌਰ (ਤੀਜੇ) 12-13 ਸਾਲ (100 ਮੀਟਰ ਰੇਸ) (ਲੜਕਿਆਂ ਦੇ ਗਰੁੱਪ ਵਿੱਚ) ਅਭੀਜੀਤ ਸਿੰਘ (ਪਹਿਲੇ) ਉਤਸ਼ਵ (ਦੂਜੇ) ਅਤੇ ਰਣਵੀਰ ਸਿੰਘ (ਤੀਜੇ) 8-12 ਸਾਲ (50 ਮੀਟਰ ਰੱਸੀ ਟੱਪਣ ਦੀ ਰੇਸ) (ਲੜਕੀਆਂ ਦੇ ਗਰੁੱਪ ਵਿੱਚ) ਕੁਮਾਰੀ ਪਲਕ (ਪਹਿਲੇ) ਇਸ.ਪ੍ਰੀਤ ਕੌਰ (ਦੂਜੇ) ਅਤੇ ਹਰਨੂਰ ਕੌਰ (ਤੀਜੇ) ਸਥਾਨ ਤੇ ਜੇਤੂ ਰਹੇ|
ਉਪਰੋਕਤ ਤੋਂ ਇਲਾਵਾ ਇਸਤਰੀਆਂ ਅਤੇ ਪੁਰਸ਼ਾਂ ਲਈ ਮਿਉਜੀਕਲ ਚੇਅਰ ਖੇਡ ਵੀ ਕਰਵਾਈ ਗਈ| ਇਸਤਰੀਆਂ ਦੇ ਗਰੁੱਪ ਵਿੱਚ ਸ੍ਰੀਮਤੀ ਸ਼ਰਨ ਭਾਂਬਰਾ (ਪਹਿਲੇ), ਸ੍ਰੀਮਤੀ ਰਾਜਵੰਤ ਕੌਰ (ਦੂਜੇ) ਅਤੇ ਸ੍ਰੀਮਤੀ ਅਨੀਤਾ ਕੱਸ਼ਯੱਪ (ਤੀਜੇ) ਅਤੇ ਪੁਰਸ਼ਾਂ ਦੇ ਗਰੁਪ ਸ੍ਰੀਵਿਪਨ ਕੁਮਾਰ  (ਪਹਿਲੇ), ਸ੍ਰੀ ਅਮਰੀਕ ਸਿੰਘ (ਦੂਜੇ) ਅਤੇ ਸ੍ਰੀ ਸਰਵ ਮਿੱਤਰ (ਤੀਜੇ) ਸਥਾਨ ਤੇ ਜੇਤੂ ਰਹੇ| ਸਮੂਹ ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ  ਸਰਟੀਫੀਕੇਟ, ਤਗਮਿਆਂ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ|
ਅੰਤ ਵਿੱਚ  ਐਸੋਸੀਏਸ਼ਨ ਦੇ ਜਨਰਲ ਸਕੱਤਰ, ਸ੍ਰ: ਹਰਿੰਦਰਪਾਲ ਸਿੰਘ ਨੇ ਆਏ ਮਹਿਮਾਨਾਂ, ਖਿਡਾਰੀਆਂ ਅਤੇ ਆਯੋਜਕਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *