ਫੇਜ਼-4 ਦੇ ਬੋਗਨ ਵਿਲੀਆ ਪਾਰਕ ਦੀ ਹਾਲਤ ਸੁਧਾਰਨ ਦੀ ਮੰਗ

ਐਸ.ਏ.ਐਸ.ਨਗਰ, 24 ਅਪ੍ਰੈਲ, (ਸ.ਬ.) ਸਥਾਨਕ ਫੇਜ਼-4 ਦੇ ਬੋਗਨ ਵਿਲੀਆ ਪਾਰਕ ਦੀ ਹਾਲਤ ਮਾੜੀ ਹੈ ਅਤੇ ਸੰਬੰਧਿਤ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਸਥਿਤੀ ਦਿਨ ਪ੍ਰਤੀ ਦਿਨ ਬਦਤਰ ਹੁੰਦੀ ਜਾ ਰਹੀ ਹੈ|
ਮੁਹਾਲੀ ਵੈਲਫੇਅਰ ਕੱਲਬ ਦੇ ਪ੍ਰਧਾਨ ਸ੍ਰ. ਸੁਖਦੀਪ ਸਿੰਘ ਨੇ ਕਿਹਾ ਕਿ ਪਾਰਕ ਵਿੱਚ ਲਗਾਏ ਜਾ ਰਹੇ ਨਵੇਂ ਟਿਉਬਵੈਲ ਕਾਰਨ ਸੈਰ ਕਰਨ ਲਈ ਬਣੇ ਫੁਟਪਾਥ ਤੇ ਮਿੱਟੀ ਦੇ  ਢੇਰ ਲੱਗ ਗਏ ਹਨ ਅਤੇ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ|
ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਜਾ ਚੁਕਿਆ ਹੈ ਪਰੰਤੂ ਕੋਈ ਕਾਰਵਾਈ ਨਹੀਂ ਹੋਈ| ਉਹਨਾਂ ਕਿਹਾ ਕਿ ਪਾਰਕ ਵਿੱਚ ਲਾਈਟਾਂ ਖਰਾਬ ਹਨ ਅਤੇ ਫੁਹਾਰੇ ਵੀ ਨਹੀਂ ਚਲਦੇ|
ਪਾਰਕ ਵਿੱਚ ਸੈਰ ਕਰਨ ਆਉਣ ਵਾਲੇ ਲੋਕਾਂ ਜਿਵੇ ਕਿ ਬਲਦੇਵ ਸਿੰਘ, ਜੇ.ਐਸ.ਸਿਧੂ, ਅਜੀਤ ਝਾਅ, ਸੁਖਪਾਲ ਸਿੰਘ, ਸੁਖਵਿੰਦਰ ਸਿੰਘ ਸੈਣੀ, ਤੇਜਾ ਸਿੰਘ, ਸਿਕੰਦਰ ਸਿੰਘ, ਬਲਵੰਤ ਸਿੰਘ, ਆਦਿ ਨੇ ਮੰਗ ਕੀਤੀ ਹੈ ਕਿ ਉਕਤ ਸਮੱਸਿਆਵਾਂ ਜਲਦ ਦੂਰ ਕਰਵਾਈਆਂ ਜਾਣ|

Leave a Reply

Your email address will not be published. Required fields are marked *