ਫੇਜ਼-4 ਦੇ ਵਸਨੀਕਾਂ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ

ਐਸ ਏ ਐਸ ਨਗਰ, 24 ਮਾਰਚ (ਸ.ਬ.) ਫੇਜ਼-4 ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ (ਰਜਿ:) ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਸ੍ਰ: ਦਿਆਲ ਸਿੰਘ, ਕਾਰਜਕਾਰੀ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਹੋਈ| ਮੀਟਿੰਗ ਵਿੱਚ ਫੇਜ਼-4 ਦੇ ਵਿਕਾਸ ਅਤੇ ਸਾਫ ਸਫਾਈ ਸਬੰਧੀ ਆਉਂਦੀਆਂ ਮੁਸ਼ਕਿਲਾਂ ਸਬੰਧੀ ਕਈ ਮੁੱਦਿਆਂ ਤੇ ਵਿਚਾਰ ਕੀਤਾ ਗਿਆ| ਇਸ ਮੌਕੇ ਫੇਜ਼-4 ਅੱਠ ਮਰਲਾ ਰਿਹਾਇਸ਼ੀ ਇਲਾਕੇ ਵਿੱਚ ਸ੍ਰ: ਗੁਰਮੁੱਖ ਸਿੰਘ, ਐਮ.ਸੀ. ਵਾਰਡ ਨੰ: 11 ਦੇ ਉਪਰਾਲੇ ਨਾਲ ਮਿਉਂਸਪਲ ਕਾਰਪੋਰੇਸ਼ਨ ਵਲੋਂ ਸਟੋਰਮ ਸੀਵਰ ਦੀ ਸਫਾਈ ਲਈ ਕਰਵਾਏ ਜਾ ਰਹੇ ਕੰਮ ਦਾ ਸੁਆਗਤ ਕੀਤਾ ਗਿਆ ਅਤੇ ਫੇਜ਼-4 ਦੇ ਬਾਕੀ ਰਹਿੰਦੇ ਇਲਾਕੇ ਵਿੱਚ ਸਟੋਰਮ ਸੀਵਰ ਦੀ ਸਫਾਈ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਦੀ ਮੰਗ ਕੀਤੀ ਗਈ|
ਮੀਟਿੰਗ ਵਿੱਚ ਹਾਜ਼ਿਰ ਮੈਂਬਰਾਂ ਵਲੋਂ ਮਦਨਪੁਰ ਚੌਂਕ ਦੇ ਆਲੇ ਦੁਆਲੇ ਫਰਨੀਚਰ ਦੀਆਂ ਦੁਕਾਨਾਂ ਵਲੋਂ ਅਤੇ ਹੋਰ ਕੀਤੀਆਂ ਜਾ ਰਹੀਆਂ ਇਨਕਰੋਚਮੈਂਟਾਂ ਕਾਰਨ ਐਕਸੀਡੈਂਟਾਂ ਵਿੱਚ ਵਾਧੇ ਕਾਰਨ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ| ਮੀਟਿੰਗ ਵਿੱਚ ਕਿਹਾ ਗਿਆ ਕਿ ਇਸ ਸਬੰਧੀ ਗਮਾਡਾ/ਨਗਰ ਨਿਗਮ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਇਨ੍ਹਾਂ ਵੱਧ ਰਹੀਆਂ ਇਨਕਰੋਚਮੈਂਟਾਂ ਸਬੰਧੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਗਮਾਡਾ/ਮਿਉਂਸਪਲ ਕਾਰਪੋਰੇਸ਼ਨ ਵਲੋਂ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ| ਸੜਕਾਂ ਦੇ ਮੋੜਾਂ ਤੇ ਰਿਹਾਇਸ਼ੀ ਮਕਾਨਾਂ ਅਤੇ ਕੁਝ ਨਿੱਜੀ ਅਦਾਰਿਆਂ ਵਲੋਂ ਲਗਾਈਆਂ ਉਚੀਆਂ ਵਾੜਾਂ ਅਤੇ ਹੋਰ ਇਨਕਰੋਚਮੈਂਟਾਂ ਕਾਰਨ ਵੱਧ ਰਹੇ ਐਕਸੀਡੈਂਟ ਕਾਰਨ ਚਿੰਤਾ ਪ੍ਰਗਟਾਈ ਗਈ| ਬੁਲਾਰਿਆਂ ਨੇ ਕਿਹਾ ਕਿ ਭਾਵੇਂ ਗਮਾਡਾ ਵਲੋਂ ਬਲਕ ਮਾਰਕੀਟ, ਫੇਜ਼-11 ਵਿਖੇ ਲੈਬਰ ਚੌਂਕ ਨਿਰਧਾਰਤ ਕੀਤਾ ਗਿਆ ਹੈ ਪਰ ਮਦਨਪੁਰ ਚੌਂਕ ਵਿਖੇ ਲੈਬਰ ਚੌਂਕ ਬਰਕਰਾਰ ਹੈ| ਇਸ ਸਬੰਧੀ ਐਸੋਸੀਏਸ਼ਨ ਨੂੰ ਕੋਈ ਜਨਤਕ ਐਕਸ਼ਨ ਦੇਣ ਲਈ ਮਜਬੂਰ ਹੋਣਾ ਪਵੇਗਾ, ਜਿਸ ਲਈ ਪ੍ਰਸ਼ਾਸਨ ਖੁੱਦ ਜਿੰਮੇਵਾਰ ਹੋਵੇਗਾ|
ਮੀਟਿੰਗ ਵਿੱਚ ਫੇਜ਼-4 ਵਿੱਚ ਆਵਾਰਾ ਕੁੱਤਿਆਂ ਅਤੇ ਪਾਲਤੂ ਕੁੱਤਿਆਂ ਸਬੰਧੀ ਪੇਸ਼ ਆ ਰਹੀ ਸਮੱਸਿਆ ਦਾ ਮੁੱਦਾ ਵੀ ਉਠਿਆ| ਪਾਲਤੂ ਕੁੱਤੇ ਆਲੇ ਦੁਆਲੇ ਗੰਦਗੀ ਫੈਲਾਉਂਦੇ ਹਨ ਅਤੇ ਆਵਾਰਾ ਕੁੱਤੇ ਗੰਦ ਵੀ ਪਾਉਂਦੇ ਹਨ ਅਤੇ ਆਣ ਜਾਣ ਵਾਲਿਆਂ ਨੂੰ ਵੱਢਦੇ ਹਨ| ਇਹ ਐਕਸੀਡੈਂਟਾਂ ਦਾ ਕਾਰਨ ਵੀ ਬਣਦੇ ਹਨ| ਭਾਵੇਂ ਕਿ ਨਗਰ ਨਿਗਮ ਵਲੋਂ ਪਾਲਤੂ ਕੁੱਤਿਆਂ ਸਬੰਧੀ ਪਾਲਿਸੀ ਬਣਾਈ ਗਈ ਹੈ, ਪਰ ਕਾਫੀ ਸਮਾਂ ਲੰਘਣ ਤੋਂ ਬਾਅਦ ਵੀ ਲਾਗੂ ਨਹੀਂ ਕੀਤਾ ਜਾ ਰਿਹਾ|
ਮੀਟਿੰਗ ਵਿੱਚ ਸ੍ਰ: ਦਿਆਲ ਸਿੰਘ, ਕਾਰਜਕਾਰੀ ਪ੍ਰਧਾਨ ਦੀ ਲੰਮਾਂ ਸਮਾਂ ਗੈਰ ਹਾਜਰੀ ਦੌਰਾਨ ਸ੍ਰ. ਬਲਦੇਵ ਸਿੰਘ, ਸੀ:ਮੀਤ ਪ੍ਰਧਾਨ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਸਬੰਧੀ ਵੀ ਫੈਸਲਾ ਲਿਆ ਗਿਆ|
ਮੀਟਿੰਗ ਵਿੱਚ ਸ੍ਰ: ਗੁਰਮੁੱਖ ਸਿੰਘ ਸੋਹਲ, ਐਮ.ਸੀ. (ਸਰਪ੍ਰਸਤ), ਸ੍ਰ: ਸੁਰਿੰਦਰ ਸਿੰਘ ਸੋਢੀ, ਚੇਅਰਮੈਨ, ਸ੍ਰ: ਬਲਦੇਵ ਸਿੰਘ, ਸ੍ਰ:ਹਰਵਿੰਦਰ ਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ, ਸ੍ਰ: ਪ੍ਰੇਮ ਸਿੰਘ, ਸ੍ਰੀ ਤਰਸੇਮ ਲਾਲ, ਮੀਤ ਪ੍ਰਧਾਨ, ਸ੍ਰ: ਹਰਿੰਦਰ ਪਾਲ ਸਿੰਘ, ਜਨਰਲ ਸਕੱਤਰ, ਸ੍ਰੀ ਆਰ.ਡੀ. ਕੌਸਲ, ਸਕੱਤਰ (ਜਥੇਬੰਧਕ), ਸ੍ਰੀ ਜਤਿੰਦਰ ਕੁਮਾਰ ਵਰਮਾ,ਸਕੱਤਰ (ਪ੍ਰੈਸ) ਸ੍ਰ: ਤਰਲੋਕ ਸਿੰਘ, ਵਿੱਤ ਸਕੱਤਰ, ਸ੍ਰ: ਸਰਬਜੀਤ ਸਿੰਘ, ਸ੍ਰ: ਮਦਨਜੀਤ ਸਿੰੰਘ, ਸ੍ਰੀ ਕ੍ਰਿਸ਼ਨ ਪਾਲ ਸ਼ਰਮਾ, ਮੈਂਬਰ ਆਦਿ ਹਾਜਿਰ ਸਨ|

Leave a Reply

Your email address will not be published. Required fields are marked *