ਫੇਜ਼-4 ਦੇ ਵਸਨੀਕਾਂ ਵੱਲੋਂ ਪ੍ਰੋਗਰੈਸਿਵ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦਾ ਗਠਨ

ਐਸ ਏ ਐਸ ਨਗਰ, 18 ਜੁਲਾਈ (ਸ.ਬ.) ਫੇਜ਼-4 ਦੇ ਵਸਨੀਕਾਂ ਦੀ ਇਕ ਮੀਟਿੰਗ ਸ. ਮਹਿੰਦਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ, ਇਸ ਮੌਕੇ ਵਸਨੀਕਾਂ ਵੱਲੋਂ ਇਕ ਨਵੀਂ ਨਾਗਰਿਕ ਭਲਾਈ ਦਾ ਗਠਨ ਕੀਤਾ ਗਿਆ| ਜਿਸਦਾ ਨਾਮ ਪ੍ਰੋਗਰੈਸਿਵ ਰੈਜੀਡੈਂਟਸ  ਵੈਲਫੇਅਰ ਐਸੋਸੀਏਸ਼ਨ ਫੇਜ਼-4 ਰਖਿਆ ਗਿਆ|
ਇਸ ਮੌਕੇ ਸਰਵਸੰਮਤੀ ਨਾਲ ਸੰਸਥਾ ਦੇ  ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ ਸ. ਗੁਰਦੇਵ ਸਿੰਘ ਬੈਂਸ ਨੂੰ ਚੇਅਰਮੈਨ (1) ਅਤੇ ਮਹਿੰਦਰ ਸਿੰਘ ਸੈਣੀ ਨੂੰ ਚੇਅਰਮੈਨ (2) ਚੁਣਿਆ ਗਿਆ| ਇਸ ਮੌਕੇ ਸ. ਹਰਬੰਸ ਸਿੰਘ ਕੰਵਲ ਨੂੰ ਪ੍ਰਧਾਨ, ਸ. ਬਲਵਿੰਦਰ ਸਿੰਘ ਨੂੰ ਜਨਰਲ ਸਕੱਤਰ, ਸ. ਜੋਗਿੰਦਰ ਸਿੰਘ ਬੈਦਵਾਨ ਨੂੰ ਵਿੱਤ ਸਕੱਤਰ ਚੁਣਿਆ ਗਿਆ| ਇਸ ਮੌਕੇ ਫੈਸਲਾ ਕੀਤਾ ਗਿਆ ਕਿ ਇਲਾਕੇ ਦੇ ਵਸਨੀਕਾਂ ਦੇ ਮਸਲੇ ਹਲ ਕਰਵਾਉਣ ਲਈ ਨਗਰ ਨਿਗਮ ਅਤੇ ਪ੍ਰਸ਼ਾਸ਼ਨ ਨਾਲ ਤਾਲਮੇਲ ਕੀਤਾ ਜਾਵੇਗਾ|

Leave a Reply

Your email address will not be published. Required fields are marked *