ਫੇਜ਼ 4 ਦੇ ਸਨਾਤਨ ਧਰਮ ਮੰਦਰ ਨੇੜੇ ਗੰਦਗੀ ਦੀ ਭਰਮਾਰ

ਐਸ ਏ ਐਸ ਨਗਰ, 6 ਅਪ੍ਰੈਲ (ਆਰ ਪੀ ਵਾਲੀਆ) ਸਥਾਨਕ ਫੇਜ਼ 4 ਵਿੱਚ ਸਥਿਤ ਸਨਾਤਨ ਧਰਮ ਮੰਦਰ ਦੀ ਪਾਰਕਿੰਗ ਦੇ ਗੇਟ ਨੇੜੇ ਗੰਦਗੀ ਦੀ ਭਰਮਾਰ ਹੈ, ਜਿਸ ਕਾਰਨ ਰਾਹਗੀਰਾਂ ਦੇ ਨਾਲ ਨਾਲ ਮੰਦਰ ਦੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਹੈ| ਇਸ ਗੰਦਗੀ ਵਿੱਚੋਂ ਕਾਫੀ ਬਦਬੂ ਵੀ ਉਠਦੀ ਹੈ| ਆਵਾਰਾ ਡੰਗਰ ਅਤੇ ਕੁੱਤੇ ਇਸ ਗੰਦਗੀ ਨੂੰ ਖਿਲਾਰਦੇ ਰਹਿੰਦੇ ਹਨ ਜਿਸ ਕਰਕੇ ਇਹ ਗੰਦਗੀ ਇਲਾਕੇ ਦੀ ਸੁੰਦਰਤਾ ਉਪਰ ਧੱਬਾ ਹੈ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਥਾਂ ਤੋਂ ਗੰਦਗੀ ਚੁਕਵਾ ਕੇ ਸਫਾਈ ਕਰਵਾਈ ਜਾਵੇ|

Leave a Reply

Your email address will not be published. Required fields are marked *