ਫੇਜ਼-4 ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਵਲੋਂ ਬੱਚਿਆਂ ਲਈ 23 ਅਪ੍ਰੈਲ ਨੂੰ ਕਰਵਾਈਆਂ ਜਾਣ ਵਾਲੀਆਂ ਖੇਡਾਂ ਲਈ ਪ੍ਰਬੰਧ ਮੁਕੰਮਲ

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਫੇਜ਼-4 ਰੈਜੀਡੈਂਟਸ  ਵੈਲਫੇਅਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ, ਸ੍ਰ: ਹਰਭਜਨ ਸਿੰਘ  ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ 23 ਅਪ੍ਰੈਲ  ਨੂੰ  ਐਸੋਸੀਏਸ਼ਨ ਵਲੋਂ ਫੇਜ਼-4 ਦੇ 5 ਤੋਂ 13 ਸਾਲ ਤੱਕ ਦੇ ਬੱਚਿਆਂ ਲਈ ਕਰਵਾਏ ਜਾ ਰਹੇ 11ਵੇਂ ਖੇਡ ਮੁਕਾਬਲੇ ਲਈ ਸਾਰੇ ਪ੍ਰ੍ਰਬੰਧ ਮੁਕੰਮਲ ਕੀਤੇ ਗਏ ਅਤੇ ਇਹ ਫੈਸਲਾ ਲਿਆ ਗਿਆ ਕਿ ਗਰਮੀ ਵੱਧਣ ਕਾਰਨ ਛੋਟੇ ਬੱਚਿਆਂ ਲਈ ਇਹ ਮੁਕਾਬਲੇ ਸਵੇਰੇ 7.30 ਵਜੇ ਸ਼ੁਰੂ ਕਰਵਾ ਦਿੱਤੇ ਜਾਣਗੇ| ਇਹਨਾਂ ਖੇਡਾਂ ਦੀ ਪ੍ਰਧਾਨਗੀ,  ਸਰਪ੍ਰਸਤ, ਸ੍ਰ: ਗੁਰਮੁੱਖ ਸਿੰਘ ਸੋਹਲ, ਮਿਉਂਸਪਲ ਕੌਂਸਲਰ, ਫੇਜ਼-4 ਅਤੇ ਉਦਘਾਟਨ ਐਸੋਸੀਏਸ਼ਨ  ਦੇ ਪ੍ਰਧਾਨ, ਸ੍ਰ: ਹਰਭਜਨ ਸਿੰਘ ਵਲੋਂ ਕੀਤਾ  ਜਾਵੇਗਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਵੱਖ ਵੱਖ ਉਮਰ ਦੇ ਬੱਚਿਆਂ ਲਈ ਖੇਡ ਮੁਕਾਬਲਿਆਂ ਵਿੱਚ 0-5 ਸਾਲ (ਲੜਕੇ ਅਤੇ ਲੜਕੀਆਂ) (ਟ੍ਰਾਈ ਸਾਈਕਲ ਰੇਸ), 5-6 ਸਾਲ (50 ਮੀਟਰ ਰੈਸ) (ਲੜਕੀਆਂ), 5-6 ਸਾਲ (50 ਮੀਟਰ ਰੇਸ) (ਲੜਕਿਆਂ), 7-8 ਸਾਲ (50 ਮੀਟਰ ਰੇਸ) (ਲੜਕੀਆਂ), 7-8 ਸਾਲ (50 ਮੀਟਰ ਰੇਸ) (ਲੜਕਿਆਂ), 9-10 ਸਾਲ (75 ਮੀਟਰ ਰੇਸ) (ਲੜਕੀਆਂ), 9-10 ਸਾਲ (75 ਮੀਟਰ ਰੇਸ) (ਲੜਕਿਆਂ), 11-12 ਸਾਲ (100 ਮੀਟਰ ਰੇਸ) (ਲੜਕੀਆਂ), 11-12 ਸਾਲ (100 ਮੀਟਰ ਰੇਸ) (ਲੜਕਿਆਂ ), 12-13 ਸਾਲ (100 ਮੀਟਰ ਰੇਸ) (ਲੜਕੀਆਂ), 12-13 ਸਾਲ (100 ਮੀਟਰ ਰੇਸ) (ਲੜਕਿਆਂ) ਅਤੇ 8-12 ਸਾਲ (50 ਮੀਟਰ ਰੱਸੀ ਟੱਪਣ ਦੀ ਰੇਸ) (ਲੜਕੀਆਂ) ਲਈ ਤਕਰੀਬਨ 100 ਤੋਂ ਵੱਧ ਬੱਚਿਆਂ ਵੱਲੋਂ ਫਾਰਮ ਜਮਾਂ ਕਰਵਾ ਦਿੱਤੇ ਗਏ ਹਨ| ਇਹਨਾਂ ਮੁਕਾਬਲਿਆਂ ਤੋਂ ਇਲਾਵਾ ਇਸਤਰੀਆਂ ਅਤੇ ਪੁਰਸ਼ਾਂ ਲਈ ਮਿਉਜੀਕਲ ਚੇਅਰ ਖੇਡ ਵੀ ਕਰਵਾਈ ਜਾਵੇਗੀ| ਖੇਡ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਰਟੀਫਿਕੇਟ, ਤਗਮਿਆਂ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਜਾਵੇਗਾ|
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ, ਚੈਅਰਮੈਨ, ਸ੍ਰ: ਸੁਰਿੰਦਰ ਸਿੰਘ ਸੋਢੀ, ਸੀਨੀਅਰ ਮੀਤ ਪ੍ਰਧਾਨ, ਸ੍ਰ: ਦਿਆਲ ਸਿੰਘ, ਸ੍ਰ: ਹਰਵਿੰਦਰਪਾਲ ਸਿੰਘ, ਮੀਤ ਪ੍ਰਧਾਨ, ਸ੍ਰੀ ਤਰਸੇਮ ਲਾਲ, ਸ੍ਰ: ਪ੍ਰੇਮ ਸਿੰਘ,   ਸ੍ਰੀ ਐਸ.ਪੀ.ਵਾਤਿਸ਼, ਜਨਰਲ ਸਕੱਤਰ,   ਸ੍ਰ: ਹਰਿੰਦਰਪਾਲ ਸਿੰਘ, ਵਿੱਤ ਸਕੱਤਰ, ਸ੍ਰ: ਤਰਲੋਕ ਸਿੰਘ,  ਸਕੱਤਰ, ਸ੍ਰੀ ਆਰ.ਡੀ. ਕੋਸ਼ਲ,  ਆਡੀਟਰ, ਸ੍ਰ: ਅਮਰਜੀਤ ਸਿੰਘ ਕੋਹਲੀ,  ਮੈਂਬਰ, ਸ੍ਰ: ਤਰਲੋਚਨ ਸਿੰਘ ਤਰਸੀ, ਸ੍ਰ: ਸਰਬਜੀਤ ਸਿੰਘ, ਸ੍ਰ: ਸੁਰਿੰਦਰ ਸਿੰਘ ਚਾਵਲਾ, ਸ੍ਰੀ ਕ੍ਰਿਸ਼ਨਪਾਲ ਸ਼ਰਮਾ, ਸ੍ਰ: ਸੁਖਵਿੰਦਰ ਸਿੰਘ ਸੈਣੀ, ਸ੍ਰ: ਮਦਨਜੀਤ ਸਿੰਘ ਅਰੋੜਾ ਆਦਿ ਹਾਜ਼ਿਰ ਸਨ|

Leave a Reply

Your email address will not be published. Required fields are marked *