ਫੇਜ਼-4 ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਐਸ ਏ ਐਸ ਨਗਰ, 20 ਜੂਨ (ਸ.ਬ.) ਫੇਜ਼-4 ਰੈਂਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਭਜਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਕੌਰਨਰ ਦੇ ਪਲਾਟਾਂ ਅਤੇ ਹੋਰ ਨਿੱਜੀ ਅਦਾਰਿਆਂ ਨੇ ਸਰਕਾਰੀ ਥਾਵਾਂ ਉਪਰ ਵਾੜ ਆਦਿ ਲਾਕੇ ਕਬਜੇ ਕੀਤੇ ਹੋਏ ਹਨ| ਉਹਨਾਂ ਕਬਜ਼ਿਆਂ ਨੂੰ ਹਟਾਇਆ ਜਾਣਾ ਚਾਹੀਦਾ ਹੈ| ਇਸ ਤੋਂ ਇਲਾਵਾ ਵੱਖ ਵੱਖ ਨਿੱਜੀ ਅਦਾਰਿਆਂ ਵਲੋਂ ਸੜਕਾਂ ਉਪਰ ਹੀ ਆਪਣੇ ਅਤੇ ਲੋਕਾਂ ਦੇ ਵਾਹਨ ਖੜੇ ਕੀਤੇ ਜਾਂਦੇ ਹਨ| ਜਿਸ ਕਰਕੇ ਆਵਾਜਾਈ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ|
ਉਹਨਾਂ ਮੰਗ ਕੀਤੀ ਕਿ ਫੇਜ਼-4 ਵਿੱਚ ਆਵਾਰਾ ਕੁਤੇ ਕਾਬੂ ਕੀਤੇ ਜਾਣ| ਨਾਜਾਇਜ ਕਬਜੇ ਹਟਾਏ ਜਾਣ| ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਸ. ਗੁਰਮੁੱਖ ਸਿੰਘ ਸੋਹਲ, ਐਮ ਸੀ ਸੁਰਿੰਦਰ ਸਿੰਘ ਸੋਢੀ, ਹਰਿੰਦਰਪਾਲ ਸਿੰਘ, ਦਿਆਲ ਸਿੰਘ, ਬਲਦੇਵ ਸਿੰਘ, ਐਸ ਪੀ ਵਾਤਿਸ, ਪ੍ਰੇਮ ਸਿੰਘ, ਤਰਸੇਮ ਲਾਲ, ਆਰ ਡੀ ਕੋਸ਼ਲ, ਤਰਲੋਕ ਸਿੰਘ, ਅਮਰਜੀਤ ਸਿੰਘ ਕੋਹਲੀ, ਸੁਰਿੰਦਰ ਸਿੰਘ ਚਾਵਲਾ, ਕ੍ਰਿਸ਼ਨ ਪਾਲ ਸ਼ਰਮਾ, ਮਦਨਜੀਤ ਸਿੰਘ ਅਰੋੜਾ ਵੀ ਮੌਜੂਦ  ਸਨ|

Leave a Reply

Your email address will not be published. Required fields are marked *