ਫੇਜ਼-4 ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਬਿਜਲੀ ਅਤੇ ਪਾਣੀ ਦੀਆਂ ਦਰਾਂ ਵਧਾਉਣ ਦੇ ਫੈਸਲੇ ਦੇ ਨਿਖੇਧੀ

ਮੁਹਾਲੀ, 27 ਨਵੰਬਰ (ਸ.ਬ.) ਫੇਜ਼-4 ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ (ਰਜਿ:) ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ:ਹਰਭਜਨ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਪੰਜਾਬ ਸਰਕਾਰ ਵਲੋਂ ਰਾਜ ਵਿੱਚ ਬਿਜਲੀ ਦੀ ਦਰਾਂ ਅਤੇ ਗਮਾਡਾ ਵਲੋਂ ਮੁਹਾਲੀ ਸ਼ਹਿਰ ਵਿੱਚ ਪਾਣੀ ਦੇ ਰੇਟਾਂ ਵਿੱਚ ਕੀਤੇ ਗਏ ਵਾਧੇ ਸਬੰਧੀ ਕੀਤੇ ਫੈਸਲੇ ਦੀ ਨਿਖੇਧੀ ਕਰਦਿਆਂ ਇਸ ਫੈਸਲੇ ਨੂੰ ਤੁਰੰਤ ਵਾਪਿਸ ਲੈਣ ਦੀ ਅਪੀਲ ਕੀਤੀ ਗਈ| ਮੀਟਿੰਗ ਵਿੱਚ ਕਿਹਾ ਗਿਆ ਕਿ ਐਸੋਸੀਏਸ਼ਨ ਮੁਹਾਲੀ ਸਿਟੀਜ਼ਨ ਡਿਵੈਲਪਮੈਂਟ ਅਤੇ ਵੈਲਫੇਅਰ ਫੋਰਮ ਵਲੋਂ ਸਰਕਾਰ ਦੇ ਇਨ੍ਹਾਂ ਫੈਸਲਿਆਂ ਵਿਰੁੱਧ ਕੀਤੇ ਜਾਰਹੇ ਘੋਲ ਵਿੱਚ ਨਾਲ ਹੈ|
ਮੀਟਿੰਗ ਵਿਚ ਪੀਣ ਦੇ ਪਾਣੀ ਦੀ ਸਪਲਾਈ ਦੀ ਮੰਦੀ ਹਾਲਤ ਸਬੰਧੀ ਵੀ ਗਹਿਰੀ ਚਿੰਤਾ ਪ੍ਰਗਟਾਈ ਗਈ| ਮੀਟਿੰਗ ਵਿੱਚ ਕਿਹਾ ਗਿਆ ਕਿ ਸਰਦੀਆਂ ਵਿੱਚ ਵੀ ਇਕ ਤਾਂ ਪਾਣੀ ਦਾ ਪ੍ਰੈਸ਼ਰ ਘੱਟ ਹੋਣ ਕਾਰਨ ਪਹਿਲੀ ਦੂਜੀ ਮੰਜਿਲ ਤੇ ਰਹਿੰਦੇ ਵਾਸੀਆਂ ਨੂੰ ਪਾਣੀ ਬਗੈਰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਸਰਾ ਪਾਣੀ ਵੀ ਗੰਧਲਾ ਆ ਰਿਹਾ ਹੈ| ਪਹਿਲੀ ਦੂਜੀ ਮੰਜਿਲ ਤੇ ਰਹਿੰਦੇ ਵਾਸੀਆਂ ਨੂੰ ਪਾਣੀ ਦੀ ਮੰਗ ਪੂਰੀ ਕਰਨ ਲਈ ਮੋਟਰਾਂ ਨਾਲ ਬਿਜਲੀ ਫੂਕ ਕੇ ਪਾਣੀ ਦੀ ਮੰਗ ਪੂਰੀ ਕੀਤੀ ਜਾਂਦੀ ਹੈ|
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ੍ਰ: ਸੁਰਿੰਦਰਸਿੰਘ ਸੋਢੀ, ਚੈਅਰਮੈਨ, ਸ੍ਰ: ਹਰਿੰਦਰਪਾਲ ਸਿੰਘ, ਜਨਰਲ ਸਕੱਤਰ, ਸ੍ਰ:ਦਿਆਲਸਿੰਘ, ਸ੍ਰ: ਬਲਦੇਵ ਸਿੰਘ ਅਤੇ ਸ੍ਰ:ਹਰਵਿੰਦਰ ਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ, ਸ੍ਰੀ ਐਸ.ਪੀ.ਵਾਤਿਸ਼, ਸ੍ਰ: ਪ੍ਰੇਮ ਸਿੰਘ ਅਤੇ ਸ੍ਰੀ ਤਰਸੇਮ ਲਾਲ, ਮੀਤ ਪ੍ਰਧਾਨ, ਸ੍ਰੀ ਆਰ.ਡੀ.ਕੌਸ਼ਲ, ਸਕੱਤਰ (ਜਥੇਬੰਧਕ), ਸ੍ਰੀ ਜਤਿੰਦਰ ਕੁਮਾਰ ਵਰਮਾ, ਪ੍ਰੈਸ ਸਕੱਤਰ, ਸ੍ਰ: ਅਮਰਜੀਤ ਸਿੰਘ ਕੋਹਲੀ, ਆਡੀਟਰ, ਸ੍ਰ: ਸਰਬਜੀਤ ਸਿੰਘ, ਸ੍ਰ: ਮਦਨਜੀਤ ਸਿੰਘ ਅਰੋੜਾ, ਸ੍ਰੀ ਕ੍ਰਿਸ਼ਨਪਾਲ ਸ਼ਰਮਾ, ਸ੍ਰ: ਸੁਰਿੰਦਰ ਸਿੰਘ ਚਾਵਲਾ, ਸ੍ਰ: ਰਣਜੀਤ ਸਿੰਘ ਧਨੋਆ, ਮੈਂਬਰ ਆਦਿ ਹਾਜ਼ਿਰ ਸਨ|

Leave a Reply

Your email address will not be published. Required fields are marked *