ਫੇਜ਼-4 ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਨਜਾਇਜ ਕਬਜਿਆਂ ਵਿਰੁੱਧ ਕਾਰਵਾਈ ਦੀ ਮੰਗ

ਐਸ ਏ ਐਸ ਨਗਰ,11ਜਨਵਰੀ (ਸ.ਬ.) ਫੇਜ਼-4 ਰੈਜੀਡੈਂਟਸ  ਵੈਲਫੇਅਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਸ੍ਰ: ਹਰਭਜਨ ਸਿੰਘ, ਪ੍ਰਧਾਨ ਦੀ ਪ੍ਰਧਾਨਗੀ ਵਿੱਚ ਹੋਈ| ਮੀਟਿੰਗ ਵਿੱਚ ਫੇਜ਼-4 ਦੇ ਵਿਕਾਸ ਅਤੇ ਸਾਫ ਸਫਾਈ ਸਬੰਧੀ ਆਉਂਦੀਆਂ ਮੁਸ਼ਕਿਲਾਂ ਸਬੰਧੀ ਕਈ ਮੁੱਦਿਆਂ ਤੇ ਵਿਚਾਰ ਕੀਤਾ ਗਿਆ| ਮੈਂਬਰਾਂ ਵਲੋਂ ਮੁੱਖ ਤੌਰ ਤੇ ਮਦਨਪੁਰ ਚੌਂਕ ਦੇ ਆਲੇ ਦੁਆਲੇ ਫਰਨੀਚਰ ਦੀਆਂ ਦੁਕਾਨਾਂ ਵਲੋਂ ਅਤੇ ਹੋਰ ਕੀਤੇ ਜਾ ਰਹੇ  ਨਜਾਇਜ ਕਬਜਿਆਂ ਕਾਰਨ ਐਕਸੀਡੈਂਟਾਂ ਵਿੱਚ ਵਾਧੇ ਕਾਰਨ ਦੁੱਖ ਦਾ ਪ੍ਰਗਟਾਵਾ ਕੀਤਾ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭਾਵੇਂ ਕਿ ਇਸ ਸਬੰਧੀ ਗਮਾਡਾ/ਮਿਊਂਸਪਲ ਕਾਰਪੋਰੇਸ਼ਨ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਇਨ੍ਹਾਂ ਵੱਧ ਰਹੇ ਨਜਾਇਜ ਕਬਜਿਆਂ ਸਬੰਧੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਗਮਾਡਾ/ ਮਿਊਂਸਪਲ   ਕਾਰਪੋਰੇਸ਼ਨ ਵਲੋਂ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ| ਪਿਛਲੇ ਹਫਤੇ ਹੋਏ ਐਕਸੀਡੈਂਟ ਵਿੱਚ ਇਕ ਜਵਾਨ ਲੜਕੀ ਦੀ ਜਾਨ ਚਲੀ ਗਈ ਪਰ ਇਸ ਸਬੰਧੀ ਅਜੇ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ| ਭਾਵੇਂ  ਕਿ ਗਮਾਡਾ ਵਲੋਂ ਬਲਕ ਮਾਰਕੀਟ, ਫੇਜ਼-11 ਵਿਖੇ ਲੈਬਰ ਚੌਂਕ ਨਿਰਧਾਰਤ ਕੀਤਾ ਗਿਆ ਹੈ ਪਰ ਮਦਨਪੁਰ ਚੌਂਕ ਵਿਖੇ ਲੈਬਰ ਚੌਂਕ ਬਰਕਰਾਰ ਹੈ| ਇਸ ਸਬੰਧੀ  ਐਸੋਸੀਏਸ਼ਨ ਨੂੰ ਕੋਈ ਜਨਤਕ ਐਕਸ਼ਨ ਦੇਣ ਲਈ ਮਜ਼ਬੂਰ ਹੋਣਾ   ਪਵੇਗਾ, ਜਿਸ ਲਈ ਪ੍ਰਸ਼ਾਸ਼ਨ ਖੁੱਦ ਜਿੰਮੇਵਾਰ ਹੋਵੇਗਾ|
ਉਹਨਾਂ ਕਿਹਾ ਕਿ ਫੇਜ਼-4 ਵਿੱਚ ਅਵਾਰਾ ਕੁੱਤਿਆਂ ਅਤੇ ਪਾਲਤੂ ਕੁੱਤਿਆਂ ਸਬੰਧੀ ਇਕ ਗੰਭੀਰ ਸਮੱਸਿਆ ਹੈ| ਪਾਲਤੂ ਕੁੱਤੇ ਆਲੇ ਦੁਆਲੇ ਗੰਦਗੀ ਫੈਲਾਉਂਦੇ ਹਨ ਅਤੇ ਆਵਾਰਾ ਕੁੱਤੇ ਗੰਦ ਵੀ ਪਾਉਂਦੇ ਹਨ ਅਤੇ ਆਣ ਜਾਣ ਵਾਲਿਆਂ ਨੂੰ ਵੱਢਣ ਨੂੰ ਪੈਂਦੇ ਹਨ| ਇਹ ਐਕਸੀਡੈਂਟਾਂ ਦਾ ਕਾਰਨ ਵੀ ਬਣਦੇ ਹਨ| ਭਾਵੇਂ ਕਿ ਨਗਰ ਨਿਗਮ ਵਲੋਂ ਪਾਲਤੂ ਕੁੱਤਿਆਂ ਸਬੰਧੀ ਕਾਨੂੰਨ ਵੀ ਬਣਾਏ ਗਏ ਹਨ, ਉਨ੍ਹਾਂ ਨੂੰ ਕਾਫੀ ਸਮਾਂ ਲੰਘਣ ਤੋਂ ਬਾਅਦ ਵੀ ਲਾਗੂ ਨਹੀਂ ਕੀਤਾ ਜਾ ਰਿਹਾ| ਐਸੋਸੀਏਸ਼ਨ ਨੂੰ ਇਨ੍ਹਾਂਮੰਗਾਂ ਸਬੰਧੀ ਕੋਈ ਜਨਤਕ ਐਕਸ਼ਨ ਦੇਣ ਲਈ ਮਜ਼ਬੂਰ ਹੋਣਾ ਪਵੇਗਾ, ਜਿਸ ਲਈ ਪ੍ਰਸ਼ਾਸ਼ਨ ਖੁੱਦ ਜਿੰਮੇਵਾਰ   ਹੋਵੇਗਾ|
ਮੀਟਿੰਗ ਵਿੱਚ ਸ੍ਰ:  ਗੁਰਮੁੱਖ ਸਿੰਘ ਸੋਹਲ, ਐਮ.ਸੀ. (ਸਰਪ੍ਰਸਤ), ਸ੍ਰ: ਸੁਰਿੰਦਰ ਸਿੰਘ ਸੋਢੀ, ਚੈਅਰਮੈਨ, ਸ੍ਰ: ਦਿਆਲ ਸਿੰਘ, ਸ੍ਰ: ਹਰਵਿੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ, ਸ੍ਰੀ ਐਸ.ਪੀ. ਵਾਤਿਸ., ਸ੍ਰ: ਪ੍ਰੇਮ ਸਿੰਘ, ਸ੍ਰੀ ਤਰਸੇਮ ਲਾਲ ਮੀਤ ਪ੍ਰਧਾਨ, ਸ੍ਰ: ਹਰਿੰਦਰਪਾਲ ਸਿੰਘ, ਜਨਰਲ ਸਕੱਤਰ, ਸ੍ਰੀ ਆਰ.ਡੀ.ਕੌਸ਼ਲ, ਸਕੱਤਰ (ਜਥੇਬੰਧਕ), ਸ੍ਰ: ਤਰਲੋਕ ਸਿੰਘ, ਵਿੱਤ ਸਕੱਤਰ, ਅਮਰਜੀਤ ਸਿੰਘ ਕੋਹਲੀ, ਆਡੀਟਰ, ਸ੍ਰ: ਸਰਬਜੀਤ ਸਿੰਘ, ਸ੍ਰੀ ਸਤੀਸ਼ ਕੁਮਾਰ, ਸ੍ਰ: ਗੁਰਚਰਨ ਸਿੰਘ ਨਾਰੰਗ, ਸ੍ਰੀ ਕ੍ਰਿਸ਼ਨਪਾਲ ਸ਼ਰਮਾ, ਮੈਂਬਰ ਆਦਿ  ਵੀ ਮੌਜੂਦ ਸਨ|

Leave a Reply

Your email address will not be published. Required fields are marked *