ਫੇਜ਼-5 ਦੇ ਮੰਦਿਰ ਵਿੱਚ ਧਾਰਮਿਕ ਸਮਾਗਮ ਕਰਵਾਇਆ

ਐਸ. ਏ. ਐਸ ਨਗਰ, 21 ਅਗਸਤ (ਸ.ਬ.) ਸਾਵਣ ਮਹੀਨੇ ਦੇ ਮਦੇਨਜ਼ਰ ਫੇਜ਼-5 ਦੇ ਸ੍ਰੀ ਹਰਿ ਮੰਦਰ ਵਿੱਚ ਸਮੂਹਿਕ ਮਹਾਂਮ੍ਰਿਤਜਯ ਪਾਠ ਅਤੇ ਮਹਿਲਾ ਮੰਡਲ ਦੀ ਪ੍ਰਧਾਨ ਸ੍ਰੀਮਤੀ ਰਾਜ ਬਾਲਾ ਦੀ ਪ੍ਰਧਾਨਗੀ ਵਿੱਚ ਕੀਰਤਨ ਕੀਤਾ ਗਿਆ| ਇਸ ਮੌਕੇ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਮਹੇਸ਼ ਮਨਣ ਨੇ ਦੱਸਿਆ ਕਿ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵਕ ਸੁਨੀਲ ਬਾਂਸਲ ਅਤੇ ਸ੍ਰੀਮਤੀ ਆਭਾ ਬਾਂਸਲ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਮੰਦਰ ਦੇ ਨਿਰਮਾਣ ਕਾਰਜ ਲਈ 5000 ਰੁਪਏ ਦਿੱਤੇ| ਉਨ੍ਹਾਂ ਕਿਹਾ ਕਿ ਮੰਦਰ ਕਮੇਟੀ ਅਤੇ ਮਹਿਲਾ ਮੰਡਲ ਵਲੋਂ ਹਰ ਹਫਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਖੀਰ-ਪੂੜੇ ਅਤੇ ਪੂਰੀ-ਛੋਲੇ ਦਾ ਲੰਗਰ ਲਗਾਇਆ ਜਾਂਦਾ ਹੈ| ਮਹਾਂਮ੍ਰਿਤਜਯ ਪਾਠ ਅਤੇ ਲੰਗਰ ਰੱਖੜੀ ਦੇ ਤਿਉਹਾਰ ਤੱਕ ਚਲਦਾ ਰਹੇਗਾ|
ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰ ਐਸ. ਕੇ. ਸੱਚਦੇਵਾ, ਖਜਾਨਚੀ ਆਰ ਕੇ ਵੋਹਰਾ, ਰਾਕੇਸ਼ ਸੌਂਧੀ, ਕਿਸ਼ੋਰੀ ਲਾਲ, ਰਾਮ ਅਵਤਾਰ, ਸ਼ਿਵ ਕੁਮਾਰ ਰਾਣਾ, ਹੰਸ ਰਾਜ ਖੁਰਾਣਾ, ਨੈਬ ਸਿੰਘ, ਆਰ. ਕੇ ਗੁਪਤਾ, ਬਲਰਾਮ ਧਲਵਾਨ, ਸੁਖਰਾਮ ਧਿਮਾਨ, ਚੰਦਨ ਸਿੰਘ ਰਾਣਾ, ਸ਼ਾਮ ਬਿਹਾਰੀ ਅਤੇ ਮਹਿਲਾ ਮੰਡਲ ਮੈਂਬਰ ਸ੍ਰੀਮਤੀ ਰਾਜ ਖੁਰਾਨਾ, ਸ੍ਰੀਮਤੀ ਸੁਬਾਸ਼ ਸਚਦੇਵਾ, ਸ੍ਰੀਮਤੀ ਸ਼ੁਭ ਮਨਣ, ਸ੍ਰੀਮਤੀ ਕੰਚਨ ਸੌਂਧੀ, ਸ੍ਰੀਮਤੀ ਰਮਾ ਕੌਸ਼ਿਕ ਸਮੇਤ ਸ਼ਰਧਾਲੂ ਹਾਜਿਰ ਸਨ|

Leave a Reply

Your email address will not be published. Required fields are marked *