ਫੇਜ਼-5 ਦੇ ਸਰਕਾਰੀ ਸਕੂਲ ਵਿਚ ਪੌਦੇ ਲਗਾਏ

ਐਸ. ਏ. ਐਸ ਨਗਰ, 3 ਅਗਸਤ (ਸ.ਬ.) ਭਾਈ ਘਨੱਈਆ ਜੀ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਲੜੀਵਾਰ ਸਰਕਾਰੀ ਐਲੀਮੈਂਟਰੀ ਸਕੂਲ ਫੇਜ਼-5 ਵਿਖੇ ਪੌਦੇ ਲਗਾਏ ਗਏ| ਇਹ ਪੌਦੇ ਪੁੱਡਾ ਦੇ ਮੁਲਾਜਮ ਸ੍ਰੀ ਪ੍ਰਸ਼ੋਤਮ ਲਾਲ, ਸੰਜੀਵ ਗਵੜਾ, ਮੰਦਨ ਲਾਲ, ਹੀਰਾ ਲਾਲ, ਸੰਜੇ ਸੂਦ ਦੇ ਸਹਿਯੋਗ ਨਾਲ ਅਤੇ ਭਾਈ ਘੱਨਈਆ ਜੀ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਪੌਦੇ ਦਾਨ ਦਿੱਤੇ ਗਏ|
ਸੁਸਾਇਟੀ ਦੇ ਪ੍ਰਧਾਨ ਸ੍ਰੀ ਕੇ.ਕੇ. ਸੈਣੀ ਨੇ ਦੱਸਿਆ ਕਿ ਪਾਰਕ ਨੰ 41 ਤੇ 42 ਵਿੱਚ ਲੋਕਾਂ ਦੇ ਸਹਿਯੋਗ ਨਾਲ ਲਗਭਗ 230 ਬੂਟੇ ਲਗਾਏ ਹਨ ਜਿਸ ਵਿੱਚ ਸੁਸਾਇਟੀ ਦੇ ਮੈਂਬਰਾਂ ਦਾ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਤੇ ਇਹਨਾਂ ਬੂਟਿਆਂ ਦੀ ਦੇਖਭਾਲ ਕਰਨ ਲਈ ਸ੍ਰੀ ਬਲਵੀਰ ਸਿੰਘ ਤੇ ਸ੍ਰੀ ਯਾਦਵਿੰਦਰ ਸਿੰਘ ਵਲਟੀਅਰ ਦੇ ਤੌਰ ਤੇ ਕੰਮ ਕਰਨ ਵਾਸਤੇ ਬੇਨਤੀ ਕੀਤੀ ਗਈ| ਪੌਦੇ ਲਗਾਉਣਾ ਅਤੇ ਸਾਂਭ-ਸੰਭਾਲ ਕਰਨਾ ਬਹੁਤ ਜਰੂਰੀ ਹੈ ਇੱਕ ਪੌਦਾ ਚਾਰ ਲੋਕਾਂ ਨੂੰ ਆਕਸੀਜਨ ਦਿੰਦਾ ਹੈ ਤੇ ਲੋਕਾਂ ਦੀ ਸਿਹਤ ਨੂੰ ਠੀਕ ਰੱਖਣ ਲਈ ਇਹ ਜਰੂਰੀ ਹੈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਇਸ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ ਦਾ ਯੋਗਦਾਨ ਪਾਇਆ ਗਿਆ|
ਇਸ ਮੌਕੇ ਸਰਕਾਰੀ ਸਕੂਲ ਦੇ ਅਧਿਆਪਕ ਦੇ ਸੁਸਾਇਟੀ ਦੇ ਮੈਂਬਰ ਹਾਜਰ ਸਨ|

Leave a Reply

Your email address will not be published. Required fields are marked *