ਫੇਜ਼ 5 ਵਿਖੇ ਦੀ ਜਾਡੀਅਕ ਹੋਟਲ ਦਾ ਉਦਘਾਟਨ

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਸਥਾਨਕ ਫੇਜ਼ 5 ਵਿੱਚ ਹੋਟਲ ਦੀ ਜਾਡੀਅਕ ਦੇ ਰੈਸੋਟੋਰੇਂਟ, ਬਾਰ ਅਤੇ ਬੈਂਕੁਅਟ ਹਾਲ ਦਾ ਉਦਘਾਟਨ ਕੀਤਾ ਗਿਆ| ਉਦਘਾਟਨ ਕਰਨ ਦੀ ਰਸਮ ਸ੍ਰੀ ਐਸ ਕੇ ਸ਼ਰਮਾ ਰਿਟਾ ਡੀ ਜੀ ਪੀ ਪੰਜਾਬ ਨੇ ਅਦਾ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਐਸ ਕੇ ਸ਼ਰਮਾ ਨੇ ਕਿਹਾ ਕਿ ਹੋਟਲ ਦੇ ਪ੍ਰਬੰਧਕ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਉਹਨਾਂ ਨੂੰ ਕੰਮ ਦਾ ਪੂਰਾ ਤਜਰਬਾ ਹੈ| ਉਹਨਾਂ ਆਸ ਜਾਹਿਰ ਕੀਤੀ ਕਿ ਹੋਟਲ ਵਲੋਂ ਲੋਕਾਂ ਨੂੰ ਵਧੀਆ ਸੇਵਾਵਾਂ ਮੁਹਈਆ ਕੀਤੀਆਂ ਜਾਣਗੀਆਂ|
ਇਸ ਮੌਕੇ ਹੋਟਲ ਦੇ ਐਮ ਡੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਹੋਟਲ ਵਿੱਚ ਇੰਡੀਅਨ, ਕਾਂਟੀਨੈਂਟਲ, ਚਾਈਨੀਜ ਅਤੇ ਤੰਦੂਰੀ ਖਾਣੇ ਲਈ ਮਲਟੀ ਕੁਇਜਨ ਕਿਚਨ ਤਿਆਰ ਕੀਤੀ ਗਈ ਹੈ, ਇਹ ਇਸ ਸ਼ਹਿਰ ਵਿੱਚ ਆਪਣੀ ਕਿਸਮ ਦੀ ਪਹਿਲੀ ਕਿਚਨ ਹੈ| ਉਹਨਾਂ ਕਿਹਾ ਕਿ ਇਸ ਹੋਟਲ ਵਿੱਚ 110 ਵਿਅਕਤੀਆਂ ਦੇ ਬੈਠਣ ਲਈ ਬੈਂਕੂਅਟ ਹਾਲ ਦਾ ਪ੍ਰਬੰਧ ਹੈ| ਇਸ ਹੋਟਲ ਵਿੱਚ ਰਿਆਇਤੀ ਮੁੱਲ ਉਪਰ ਵਧੀਆ ਖਾਣਾ ਦਿੱਤਾ ਜਾਵੇਗਾ|
ਇਸ ਮੌਕੇ ਹਰਪ੍ਰੀਤ ਸਿੰਘ ਏ ਆਈ ਜੀ ਐਸ ਟੀ ਐਫ, ਕਮਲਦੀਪ ਸਿੰਘ ਜੁਆਂਇੰਟ ਡਾਇਰੈਕਟਰ ਵਿਜੀਲੈਂਸ, ਪੇਂਡੂ ਸੰਘਰਸ ਕਮੇਟੀ ਦਾ ਪ੍ਰਧਾਨ ਪਰਮਦੀਪ ਬੈਦਵਾਨ, ਦਵਿੰਦਰ ਸਿੰਘ ਜੁਗਨੀ ਭੰਗੜਾ ਕੋਚ, ਸ਼ੇਖ ਇੰਦਰ ਸਿੰਘ ਲਾਡੀ ਯੂਥ ਆਗੂ, ਕਮਲਜੀਤ ਸਿੰਘ ਏਵਨ ਟੈਂਟ, ਮਾਰਕੀਟ ਦੇ ਦੁਕਾਨਦਾਰ ਅਤੇ ਪਤਵੰਤੇ ਸੱਜਣ ਮੌਜੂਦ ਸਨ|

Leave a Reply

Your email address will not be published. Required fields are marked *