ਫੇਜ਼ 5 ਵਿਖੇ ਪੀ ਸੀ ਐਲ ਪਾਰਕ ਬਣਾਉਣ ਦਾ ਕੰਮ ਸ਼ੁਰੂ

ਐਸ ਏ ਐਸ ਨਗਰ, 6 ਦਸੰਬਰ (ਸ.ਬ.) ਸਥਾਨਕ ਫੇਜ਼ 5 ਵਿੱਚ ਪੀ ਸੀ ਐਲ ਪਾਰਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਅਤੇ ਕਾਂਗਰਸ ਦੇ ਸ਼ਹਿਰੀ ਮੁਹਾਲੀ ਪ੍ਰਧਾਨ ਸ੍ਰੀ ਇੰਦਰਜੀਤ ਸਿੰਘ ਖੋਖਰ ਨੇ ਟੱਕ ਲਗਾ ਕੇ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਜੈਨ ਨੇ ਕਿਹਾ ਕਿ ਇਹ ਪਾਰਕ ਬਣਾਉਣ ਲਈ 6 ਲੱਖ 47 ਹਜਾਰ ਦਾ ਟੈਂਡਰ ਪਾਸ ਹੋਇਆ ਹੈ ਅਤੇ ਜਲਦੀ ਹੀ ਇਸ ਪਾਰਕ ਨੂੰ ਬਣਾਉਣ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ ਤਾਂ ਕਿ ਇਲਾਕਾ ਵਾਸੀਆਂ ਨੂੰ ਰਾਹਤ ਮਿਲ ਸਕੇ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਗੁਰਮੀਤ ਸਿੰਘ ਸਿਆਣ, ਮੀਤ ਪ੍ਰਧਾਨ ਕਾਂਗਰਸ (ਮੁਹਾਲੀ ਸ਼ਹਿਰੀ) ਨੇ ਕਿਹਾ ਕਿ ਇਸ ਇਲਾਕੇ ਵਿੱਚ ਲੰਮੇ ਸਮੇਂ ਤੋਂ ਪਾਰਕ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਸੀ ਤਾਂ ਕਿ ਲੋਕਾਂ ਨੂੰ ਸੈਰ ਕਰਨ ਅਤੇ ਬੱਚਿਆਂ ਨੂੰ ਖੇਡਣ ਲਈ ਢੁਕਵੀਂ ਜਗ੍ਹਾ ਮਿਲ ਸਕੇ| ਉਹਨਾਂ ਕਿਹਾ ਕਿ ਇਸ ਪਾਰਕ ਵਿੱਚ ਨਵੇਂ ਝੂਲੇ, ਬੈਂਚ, ਲਾਈਟਾਂ ਲਗਾਏ ਜਾਣਗੇ ਅਤੇ ਨਵਾਂ ਟ੍ਰੈਕ ਬਣਾਇਆ ਜਾਵੇਗਾ| ਉਹਨਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਸਹੂਲਤ ਲਈ ਇਸ ਪਾਰਕ ਵਿੱਚ ਓਪਨ ਜਿੰਮ ਦੀ ਸਹੂਲਤ ਵੀ ਦਿੱਤੀ ਜਾਵੇਗੀ|
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਪ੍ਰੇਮ ਕੁਮਾਰ ਚਾਂਦ ਅਤੇ ਸ੍ਰ. ਮਨਮੋਹਨ ਸਿੰਘ, ਮੁਹੱਲਾ ਨਿਵਾਸੀ ਸ੍ਰ. ਬਲਬੀਰ ਸਿੰਘ, ਸ੍ਰ. ਭੁਪਿੰਦਰ ਸਿੰਘ, ਸ੍ਰ. ਸੁਰਿੰਦਰ ਸਿੰਘ, ਸ੍ਰ. ਅਮਰੀਕ ਸਿੰਘ, ਸ੍ਰ.ਸਮਸ਼ੇਰ ਸਿੰਘ, ਸ੍ਰ. ਦਰਸ਼ਨ ਸਿੰਘ, ਸ੍ਰੀ ਗਗਨਪ੍ਰੀਤ ਸੰਧੂ,ਸ੍ਰੀ. ਜਸਪਾਲ ਬਖਸ਼ੀ, ਸ੍ਰ. ਹਰਜੀਤ ਸਿੰਘ, ਸ੍ਰ. ਹਰਪ੍ਰੀਤ ਸਿੰਘ, ਸ੍ਰੀ. ਐਮ ਐਲ ਬਾਂਸਲ, ਸ੍ਰ. ਜੋਗਿੰਦਰ ਸਿੰਘ, ਸ੍ਰ. ਗੁਰਮੀਤ ਸਿੰਘ, ਸ੍ਰ. ਪਰਮਿੰਦਰ ਸਿੰਘ, ਸ੍ਰ. ਦਰਸ਼ਨ ਸਿੰਘ, ਸ੍ਰ.ਦਵਿੰਦਰ ਸਿੰਘ, ਸ੍ਰੀਮਤੀ ਬਲਜੀਤ ਕੌਰ, ਸ੍ਰੀਮਤੀ ਦਲਜੀਤ ਕੌਰ, ਸ੍ਰੀਮਤੀ ਹਰਜਿੰਦਰ ਕੌਰ, ਸ੍ਰੀਮਤੀ ਹਰਿੰਦਰ ਕੌਰ, ਸ੍ਰੀਮਤੀ ਲਖਵਿੰਦਰ ਕੌਰ, ਸ੍ਰੀਮਤੀ ਰੁਪਿੰਦਰ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *