ਫੇਜ਼-5 ਵਿੱਚ ਕੇਬਲ ਪਾਉਣ ਵਾਲਿਆਂ ਵੱਲੋਂ ਤੋੜੀ ਸੀਵਰੇਜ ਪਾਈਪ ਨੂੰ ਨਿਗਮ ਵੱਲੋਂ ਕੀਤਾ ਜਾ ਰਿਹਾ ਹੈ ਠੀਕ : ਅਰੁਣ ਸ਼ਰਮਾ

ਐਸ ਏ ਐਸ ਨਗਰ, 9 ਨਵੰਬਰ (ਸ.ਬ.) ਸਥਾਨਕ ਫੇਜ 5 ਵਿੱਚ ਇੱਕ ਟੈਲੀਕਾਮ ਕੰਪਨੀ ਦੀਆਂ ਤਾਰਾਂ ਪਾਉਣ ਵਾਲਿਆਂ ਵੱਲੋਂ ਪਿਛਲੇ ਦਿਨੀਂ ਮਕਾਨ ਨੰਬਰ 1300 ਦੇ ਸਾਹਮਣੇ ਸੀਵਰੇਜ ਦੀ ਪਾਈਪ ਤੋੜ ਦਿਤੀ ਗਈ ਸੀ,ਜਿਸ ਕਾਰਨ ਇੱਥੋਂ ਵਸਨੀਕਾਂ ਦਾ ਲਾਂਘਾ ਤੱਕ ਔਖਾ ਹੋ ਗਿਆ ਸੀ ਅਤੇ ਭਾਰੀ ਬਦਬੋ ਕਾਰਨ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਣਾ ਪੈ ਰਿਹਾ ਸੀ| ਇਸ ਟੁੱਟੀ ਹੋਈ ਸੀਵਰੇਜ ਲਾਈਨ ਦਾ ਮੁਰੰਮਤ ਦਾ ਕੰਮ ਨਗਰ ਨਿਗਮ ਵੱਲੋਂ ਆਰੰਭ ਕਰ ਦਿੱਤਾ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼-5 ਦੇ ਕੌਂਸਲਰ ਸ੍ਰ. ਅਰੁਣ ਸ਼ਰਮਾ ਨੇ ਦਸਿਆ ਕਿ ਜੀਓ ਕੰਪਨੀ ਦੀਆਂ ਤਾਰਾਂ ਪਾਉਣ ਵਾਲਿਆਂ ਵੱਲੋਂ ਸ਼ਹਿਰ ਵਿੱਚ ਕੇਬਲ ਪਾਉਣ ਦੌਰਾਨ ਭਾਰੀ ਅਣਗਹਿਲੀ ਨਾਲ ਕੰਮ ਕੀਤਾ ਜਾ ਰਿਹਾ ਹੈ| ਇਸ ਕੰਪਨੀ ਵਲੋਂ ਇਸ ਇਲਾਕੇ ਵਿਚ ਤਾਰਾਂ ਪਾਉਂਦੇ ਸਮੇਂ ਮਕਾਨ ਨੰਬਰ 1300 ਦੇ ਸਾਹਮਣੇ ਸੀਵਰੇਜ ਪਾਈਪ ਹੀ ਤੋੜ ਦਿਤੀ ਗਈ ਸੀ, ਇਸ ਕਾਰਨ ਉਥੇ 6 ਫੁੱਟ ਡੂੰਘਾ ਖੱਡਾ ਬਣ ਗਿਆ ਸੀ ਅਤੇ ਇਸ ਵਿੱਚ ਗੰਦਾ ਪਾਣੀ ਭਰ ਗਿਆ ਸੀ| ਉਹਨਾਂ ਦੱਸਿਆ ਕਿ ਹੁਣ ਨਗਰ ਨਿਗਮ ਮੁਹਾਲੀ ਦੀ ਟੀਮ ਵਲੋਂ ਟੁੱਟੀ ਹੋਈ ਸੀਵਰੇਜ ਪਾਈਪ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ| ਉਹਨਾਂ ਮੰਗ ਕੀਤੀ ਕਿ ਜੀਓ ਕੰਪਨੀ ਦੇ ਮੁਲਾਜਮਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਉਕਤ ਕੰਪਨੀ ਤੋਂ ਇਸ ਤਰੀਕੇ ਨਾਲ ਕੀਤੇ ਜਾਂਦੇ ਨੁਕਸਾਨ ਦਾ ਹਰਜਾਨਾ ਵਸੂਲ ਕੀਤਾ ਜਾਵੇ|

Leave a Reply

Your email address will not be published. Required fields are marked *