ਫੇਜ਼ 5 ਵਿੱਚ ਟੁੱਟੀ ਰੇਲਿੰਗ ਦੇ ਰਹੀ ਹਾਦਸਿਆਂ ਨੂੰ ਸੱਦਾ

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਸਥਾਨਕ ਫੇਜ 5 ਵਿੱਚ ਫੇਜ਼ 3-5 ਨੂੰ ਵੰਡਦੀ ਸੜਕ ਉਪਰ ਡਿਵਾਈਡਰ ਦੀ ਰੇਲਿੰਗ ਕਈ ਦਿਨਾਂ ਤੋਂ ਟੁੱਟੀ ਹੋਈ ਹੈ, ਜਿਸ ਨੂੰ ਠੀਕ ਕਰਨ ਵੱਲ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਜਾ ਰਿਹਾ| ਇਸ ਟੁੱਟੀ ਰੇਲਿੰਗ ਕਾਰਨ ਕਦੇ ਵੀ ਕੋਈ ਗੰਭੀਰ ਹਾਦਸਾ ਵਾਪਰ ਸਕਦਾ ਹੈ|
ਜਿਕਰਯੋਗ ਹੈ ਕਿ ਇਸ ਸੜਕ ਉਪਰ ਹਰ ਸਮੇਂ ਹੀ ਭਾਰੀ ਆਵਾਜਾਈ ਰਹਿੰਦੀ ਹੈ ਅਤੇ ਕਦੇ ਵੀ ਕੋਈ ਵੀ ਵਾਹਨ ਇਸ ਰੇਲਿੰਗ ਨਾਲ ਟਕਰਾਅ ਕੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਟੁੱਟੀ ਹੋਈ ਰੇਲਿੰਗ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ|

Leave a Reply

Your email address will not be published. Required fields are marked *