ਫੇਜ਼ 5 ਵਿੱਚ ਸੀਵਰੇਜ਼ ਦਾ ਕੰਮ ਮੁਕੰਮਲ: ਅਰੁਣ ਸ਼ਰਮਾ

ਐਸ ਏ ਐਸ ਨਗਰ, 12 ਅਪ੍ਰੈਲ (ਸ.ਬ.) ਸਥਾਨਕ ਫੇਜ-5 ਦੇ ਰਿਹਾਇਸੀ ਖੇਤਰ ਵਿਚ ਅੱਜ   ਸੀਵਰੇਜ ਦਾ ਕੰਮ ਮੁਕੰਮਲ ਕਰ ਦਿਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਐਮ ਸੀ ਅਰੁਨ ਸ਼ਰਮਾ ਨੇ ਦਸਿਆ ਕਿ ਇਸ ਇਲਾਕੇ ਵਿੱਚ ਸੀਵਰੇਜ ਦੀ ਵੱਡੀ ਸਮਸਿਆ ਸੀ, ਜਿਸ ਨੂੰ ਹਲ ਕਰਨ ਲਈ  ਸੀਵਰੇਜ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ, ਜਿਸ ਨੂੰ ਅੱਜ ਮੁਕੰਮਲ ਕਰ ਲਿਆ ਗਿਆ ਹੈ|  ਉਹਨਾਂ ਕਿਹਾ ਕਿ ਇਸ ਕੰਮ ਉਪਰ ਕਰੀਬ ਸਾਢੇ ਚਾਰ ਲੱਖ ਦਾ ਖਰਚਾ ਹੋਇਆ ਹੈ| ਉਹਨਾਂ  ਦਸਿਆ ਕਿ ਸਥਾਨਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੀਵਰੇਜ ਦੀ ਮੇਨ ਲਾਈਨ ਨੂੰ ਸਾਫ ਕਰਨ ਦਾ ਕੰਮ ਵੀ ਸ਼ੁਰੂ} ਕੀਤਾ ਗਿਆ ਹੈ, ਜੋ ਕਿ ਜਲਦੀ ਹੀ ਮੁਕੰਮਲ ਕਰ ਦਿਤਾ ਜਾਵੇਗਾ| ਉਹਨਾਂ ਕਿਹਾ ਕਿ ਇਸ ਮੇਨ ਲਾਈਨ ਵਿਚ ਮਿੱਟੀ ਜੰਮ ਜਾਣ ਕਰਕੇ ਇਹ ਲਾਈਨ ਜਾਮ ਹੋ ਗਈ ਹੈ, ਜਿਸ ਨੂੰ ਸਾਫ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ, ਜਿਸ ਨੂੰ ਜਲਦੀ ਹੀ ਮੁਕੰਮਲ ਕਰ ਦਿਤਾ ਜਾਵੇਗਾ| ਇਸ ਮੌਕੇ ਐਸ ਡੀ ਓ ਰਣਜੀਤ ਸਿੰਘ ਅਤੇ ਜੇ ਈ ਸੰਜੈ ਕਪਿਲ ਵੀ ਮੌਜੂਦ ਸਨ|

Leave a Reply

Your email address will not be published. Required fields are marked *