ਫੇਜ਼ 6 ਦੀ ਸਲਿਪ ਰੋਡ ਉਪਰ ਖੜਦੇ ਆਟੋਆਂ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 17 ਮਈ (ਆਰ ਪੀ ਵਾਲੀਆ) ਸਥਾਨਕ ਫੇਜ਼ 6 ਵਿੱਚ ਸਥਿਤ ਸਿਵਲ ਹਸਪਤਾਲ ਦੇ ਸਾਹਮਣੇ ਬਣੇ ਆਰਜੀ ਬੱਸ ਸਟਾਪ ਵਾਲੇ ਚੌਂਕ ਵਿੱਚ ਸਥਿਤ ਸਲਿਪ ਰੋਡ ਉਪਰ ਹਰ ਸਮੇਂ ਆਟੋ ਖੜੇ ਰਹਿੰਦੇ ਹਨ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਂੈਦਾ ਹੈ ਅਤੇ ਅਕਸਰ ਇਹਨਾਂ ਆਟੋਆਂ ਕਾਰਨ ਇਥੇ ਜਾਮ ਲੱਗ ਜਾਂਦਾ ਹੈ|
ਜਿਕਰਯੋਗ ਹੈ ਕਿ ਇਸ ਬੱਸ ਸਟਾਪ ਉਪਰ ਲੋਕਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ ਅਤੇ ਵਾਹਨਾਂ ਦੀ ਵੀ ਹਰ ਸਮੇਂ ਭੀੜ ਰਹਿੰਦੀ ਹੈ| ਇਸੇ ਦੌਰਾਨ ਇਸ ਚੌਂਕ ਦੀ ਸਲਿਪ ਰੋਡ ਉਪਰ ਹਰ ਸਮੇਂ ਹੀ ਕਈ ਕਈ ਆਟੋ ਖੜੇ ਰਹਿੰਦੇ ਹਨ ਜੋ ਕਿ ਉਥੇ ਹੀ ਸਵਾਰੀਆਂ ਉਤਾਰਦੇ ਅਤੇ ਬਿਠਾਉਂਦੇ ਹਨ| ਇਹਨਾਂ ਆਟੋਆਂ ਕਾਰਨ ਹੋਰ ਵਾਹਨਾਂ ਨੂ ੰਲੰਘਣ ਲਈ ਇਸ ਸਲਿਪ ਰੋਡ ਉਪਰ ਰਸਤਾ ਹੀ ਨਹੀਂ ਬਚਦਾ ਜਿਸ ਕਰਕੇ ਇਥੇ ਜਾਮ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ|
ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਸਲਿਪ ਰੋਡ ਉਪਰ ਆਟੋ ਖੜਨੇ ਬੰਦ ਕਰਵਾਏ ਜਾਣ|

Leave a Reply

Your email address will not be published. Required fields are marked *