ਫੇਜ਼ 6 ਦੇ ਟੀ ਪੁਆਂਇੰਟ ਉਪਰ ਟ੍ਰੈਫਿਕ ਲਾਈਟਾਂ ਲਗਾਉਣ ਦੀ ਮੰਗ

ਐਸ ਏ ਐਸ ਨਗਰ, 1 ਨਵੰਬਰ (ਆਰ ਪੀ ਵਾਲੀਆ) ਸਥਾਨਕ ਫੇਜ਼ 6 ਦੇ ਸੀਨੀਅਰ ਸਿਟੀਜਨ ਰਘਬੀਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫੇਜ਼ 6 ਦੇ ਟੀ ਪੁਆਇੰਟ ਉਪਰ ਤੁਰੰਤ ਹੀ ਟ੍ਰੈਫਿਕ ਲਾਈਟਾਂ ਲਗਾਈਆਂ ਜਾਣ|
ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਰਘਬੀਰ ਸਿੰਘ ਨੇ ਕਿਹਾ ਕਿ ਫੇਜ਼ 6 ਦੇ ਇਸ ਟੀ ਪੁਆਂਇਟ ਉਪਰ ਸਾਰਾ ਦਿਨ ਹੀ ਭਾਰੀ ਟ੍ਰੈਫਿਕ ਰਹਿੰਦਾ ਹੈ, ਪਰ ਇਸ ਟੀ ਪੁਆਂਇੰਟ ਉਪਰ ਟ੍ਰੈਫਿਕ ਲਾਈਟਾਂ ਨਾ ਹੋਣ ਕਾਰਨ ਹਰ ਸਮੇਂ ਹੀ ਵਾਹਨਾਂ ਦਾ ਘੜਮੱਸ ਪਿਆ ਰਹਿੰਦਾ ਹੈ| ਇਸ ਟੀ ਪੁਆਂਇੰਟ ਉਪਰ ਟ੍ਰੈਫਿਕ ਲਾਈਟਾਂ ਨਾ ਹੋਣ ਕਾਰਨ ਅਕਸਰ ਹੀ ਜਾਮ ਲਗ ਜਾਂਦਾ ਹੈ ਤੇ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ|
ਉਹਨਾਂ ਕਿਹਾ ਕਿ ਉਹ ਸਾਲ 2012 ਤੋਂ ਇਸ ਟੀ ਪੁਆਂਇੰਟ ਉੱਪਰ ਟ੍ਰੈਫਿਕ ਲਾਈਟਾਂ ਲਗਾਉਣ ਦੀ ਮੰਗ ਕਰ ਰਹੇ ਹਨ, ਇਸ ਸਬੰਧੀ ਉਹਨਾਂ ਨੇ ਮੁੱਖ ਮੰਤਰੀ ਪੰਜਾਬ, ਗ੍ਰਹਿ ਮੰਤਰਾਲਾ ਪੰਜਾਬ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੂੰ ਪੱਤਰ ਲਿਖ ਚੁਕੇ ਹਨ ਪਰ ਅਜੇ ਤਕ ਇਸ ਟੀ ਪੁਆਂਇੰਟ ਉਪਰ ਟ੍ਰੈਫਿਕ ਲਾਈਟਾਂ ਨਹੀਂ ਲਗਾਈਆਂ ਗਈਆਂ| ਉਹਨਾਂ ਮੰਗ ਕੀਤੀ ਕਿ ਇਸ ਟੀ ਪੁਆਂਇੰਟ ਵਿੱਚ ਤੁਰੰਤ ਟ੍ਰੈਫਿਕ ਲਾਈਟਾਂ ਲਗਾਈਆਂ ਜਾਣ|

Leave a Reply

Your email address will not be published. Required fields are marked *