ਫੇਜ਼-6 ਦੇ ਸਰਕਾਰੀ ਸਕੂਲ ਵਿੱਚ ਵਿਗਿਆਨ ਮੇਲਾ ਲਗਾਇਆ

ਐਸ. ਏ. ਐਸ. ਨਗਰ, 18 ਨਵੰਬਰ (ਸ.ਬ.) ਅੱਜ ਫੇਜ਼-6 ਦੇ ਸਰਕਾਰੀ ਹਾਈ ਸਕੂਲ ਵਿੱਚ ਸਾਇੰਸ ਫੇਅਰ ਲਗਾਇਆ ਗਿਆ ਜਿਸ ਵਿੱਚ ਸਕੂਲ ਦੇ ਬੱਚਿਆਂ ਨੇ 30 ਮਾਡਲ ਪੇਸ਼ ਕੀਤੇ| ਇਸ ਸਾਇੰਸ ਫੇਅਰ ਦਾ ਉਦਘਾਟਨ ਹਲਕੇ ਦੇ ਕੌਂਸਲਰ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਆਰ ਪੀ ਸ਼ਰਮਾ ਨੇ ਕੀਤਾ| ਉਹਨਾਂ ਬੱਚਿਆਂ ਵਲੋਂ ਤਿਆਰ ਕੀਤੇ ਮਾਡਲਾਂ ਦਾ ਨਰੀਖਣ ਕੀਤਾ ਅਤੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ| ਸਕੂਲ ਦੇ ਬੱਚਿਆਂ ਨੇ ਸਾਇੰਸ ਸਿਸਟਰੈਸ ਮੈਡਮ ਪਵਿੱਤਰ ਕੌਰ ਦੀ ਅਗਵਾਈ ਹੇਠ ਇਹ ਮਾਡਲ ਤਿਆਰ ਕੀਤੇ| ਸਕੂਲ ਦੀ ਪਿੰ੍ਰਸੀਪਲ ਸ੍ਰੀਮਤੀ ਰਾਜੇਸ਼ਵਰ ਕੌਰ ਨੇ ਕਿਹਾ ਕਿ ਇਸ ਸਾਇੰਸ ਫੇਅਰ ਲਈ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਅਤੇ ਸਕੂਲ ਦੀਆਂ ਅਧਿਆਪਕਾਵਾਂ ਸ੍ਰੀ ਸੁਖਵਿੰਦਰ ਕੌਰ, ਜਸਬੀਰ ਕੌਰ, ਰਾਜਦੀਪ ਕੌਰ, ਸ੍ਰੀ ਮਤੀ ਸ਼ਿਖਾ, ਜਸਵਿੰਦਰ ਕੌਰ ਅਤੇ ਪਵਨਜੀਤ ਨੇ ਸ਼ਲਾਘਾਯੋਗ ਯਤਨ ਕੀਤੇ|

Leave a Reply

Your email address will not be published. Required fields are marked *