ਫੇਜ਼-6 ਦੇ ਹਸਪਤਾਲ ਦੇ ਪਿਛਵਾੜੇ ਗਟਰ ਵਿੱਚੋਂ ਮਿਲੀ ਲਾਸ਼

ਐਸ. ਏ. ਐਸ. ਨਗਰ, 4 ਅਗਸਤ (ਸ.ਬ.) ਫੇਜ਼ -6 ਦੇ ਸਿਵਲ ਹਸਪਤਾਲ ਦੇ ਸਾਇਕਲ ਸਟੈਂਡ ਦੇ ਪਿਛਲੇ ਪਾਸੇ ਸੁੱਕੇ ਗਟਰ ਵਿੱਚੋਂ ਇੱਕ ਅਣਪਛਾਤੀ ਲਾਸ਼ ਮਿਲੀ ਹੈ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫੇਜ਼-6 ਦੇ ਚੌਂਕੀ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 11.40 ਤੇ ਸੂਚਨਾ ਮਿਲੀ ਕਿ ਹਸਪਤਾਲ ਦੇ ਅੰਦਰ ਹੀ ਇੱਕ ਸੁੱਕੇ ਗਟਰ ਵਿੱਚ ਇੱਕ ਲਾਸ਼ ਪਈ ਹੈ| ਮੌਕੇ ਤੇ ਪਹੁੰਚਣ ਤੇ ਲਾਸ਼ ਨੂੰ ਬਾਹਰ ਕੱਢਿਆ ਗਿਆ| ਲਾਸ਼ ਦੇ ਸਰੀਰ ਤੇ ਕੋਈ ਕਪੜਾ ਨਹੀਂ ਸੀ| ਮ੍ਰਿਤਕ ਦੀ ਉਮਰ ਕਰੀਬ 25-30 ਸਾਲ ਦੇ ਵਿਚਕਾਰ ਹੈ| ਉਹਨਾਂ ਨੇ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਹੈ| ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ| ਪੁਲੀਸ ਨੇ ਲਾਸ਼ ਦੀ ਪਹਿਚਾਣ ਲਈ ਤਫਤੀਸ਼ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *