ਫੇਜ਼ 6 ਵਿੱਚ ਨਾਜਾਇਜ ਕਬਜੇ ਕਰਕੇ ਚਲਾਏ ਜਾ ਰਹੇ ਹਨ ਅੱਧੀ ਦਰਜਨ ਤੋਂ ਵੱਧ ਢਾਬੇ ਵੱਡੇ ਟੈਂਟ ਲਗਾ ਕੇ ਮੇਜ ਕੁਰਸੀਆਂ ਤੇ ਵਰਤਾਇਆ ਜਾਂਦਾ ਹੈ ਖਾਣਾ, ਪ੍ਰਸ਼ਾਸ਼ਨ ਵਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ

ਐਸ ਏ ਐਸ ਨਗਰ, 25 ਜੁਲਾਈ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਵਿੱਚ ਹੁੰਦੇ ਨਾਜਾਇਜ ਕਬਜਿਆਂ ਦੇ ਖਿਲਾਫ ਕਾਰਵਾਈ ਕਰਨ ਦੇ ਲੰਬੇ ਚੌੜੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰੰਤੂ ਇਹ ਦਾਅਵੇ ਹਵਾ ਹਵਾਈ ਹੀ ਹਨ ਅਤੇ ਹਾਲਾਤ ਇਹ ਹਨ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਹੋਏ ਨਾਜਾਇਜ ਕਬਜਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ| ਹੋਰ ਤਾਂ ਹੋਰ ਹੁਣ ਤਾਂ ਇਹਨਾਂ ਨਾਜਾਇਜ ਕਬਜੇ ਕਰਨ ਵਾਲੇ ਦੁਕਾਨਦਾਰਾਂ ਵਲੋਂ ਵੱਡੇ ਟੈਂਟ ਲਗ ਕੇ ਅਤੇ ਸ਼ੋਰੂਮ ਜਿੰਨੀ ਥਾਂ ਤੇ ਬਾਕਾਇਦਾ ਟੇਬਲ ਕੁਰਸੀਆਂ ਲਗਾ ਕੇ ਆਪਣਾ ਕਾਰੋਬਾਰ ਚਲਾਇਆ ਜਾਣਾ ਲੱਗ ਪਿਆ ਹੈ|    ਫੇਜ਼-6 ਦੀ ਮਾਰਕੀਟ ਦੀ ਸਿਵਲ ਹਸਪਤਾਲ ਦੇ ਨਾਲ ਲੱਗਦੀ ਖਾਲੀ ਥਾਂ ਤੇ ਅਜਿਹੇ ਅੱਧੀ ਦਰਜਨ ਤੋਂ ਵਧ ਢਾਬੇ ਚਲ ਰਹੇ ਹਨ ਜਿਹਨਾਂ ਵਲੋਂ ਰਾਜਮਾਂ ਚੌਲ, ਕੜ੍ਹੀ ਚੌਲ, ਰੋਟੀ ਸਬਜੀ, ਨਾਨ ਅਤੇ ਅਜਿਹਾ ਖਾਣ ਪੀਣ ਦਾ ਹੋਰ ਸਾਮਾਨ ਵੇਚਿਆ ਜਾਂਦਾ ਹੈ| ਇਹਨਾਂ ਦੁਕਾਨਦਾਰ ਵਲੋਂ ਟੇਬਲ ਕੁਰਸੀਆਂ ਤੇ ਬਾਕਾਇਦਾ ਕਪੜਾ ਵਿਛਾ ਕੇ ਆਪਣੇ ਗ੍ਰਾਹਕਾਂ ਨੂੰ ਖਾਣਾ ਪਰੋਸਿਆ ਜਾਂਦਾ ਹੈ| ਕੁੱਝ ਦੁਕਾਨਦਾਰਾਂ ਨੇ ਕੁਰਸੀਆਂ ਦੀ ਥਾਂ ਪੱਕੇ ਬੈਂਚ ਰੱਚੇ ਹੋਏ ਹਨ ਅਤੇ ਇਹ ਧੜ੍ਹਲੇ ਨਾਲ ਆਪਣਾ ਕਾਰੋਬਾਰ ਚਲਾ ਰਹੇਹਨ| ਇਹ ਢਾਬੇ ਵਾਲੇ ਕਹਿੰਦੇ ਹਨ ਕਿ ਉਹਨਾਂ ਨੂੰ ਇੱਥੋਂ ਕੋਈ ਹਿਲਾ ਤਕ ਨਹੀਂ ਸਕਦਾ ਅਤੇ ਉਹ ਬੇਪਰਵਾਹ ਹੋ ਕੇ ਆਪਣਾ ਕੰਮ ਚਲਾਉਂਦੇ ਰਹਿੰਦੇ ਹਨ|
ਇਹਨਾਂ ਢਾਬਿਆਂ ਕਾਰਨ ਸ਼ੋਅਰੂਮਾਂ ਵਿੱਚ ਚਲਦੇ ਢਾਬਿਆਂ ਅਤੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਭਾਰੀ ਕਾਫੀ ਨੁਕਸਾਨ ਚੁੱਕਣਾ ਪੈਂਦਾ ਹੈ ਜਿਹੜੇ ਮਹਿੰਗੇ ਕਿਰਾਏ ਤੇ ਦੁਕਾਨਾਂ ਲੈ ਕੇ ਆਪਣਾ ਕਾਰੋਬਾਰ ਕਰਦੇ ਹਨ| ਇੱਥੇ ਸ਼ੋ ਰੂਮ ਨੰਬਰ ਇੱਕ ਵਿੱਚ ਢਾਬਾ ਚਲਾਉਣ ਵਾਲੇ ਸ੍ਰੀ ਰਾਜੀਵ ਜੈਨ ਕਹਿੰਦੇ ਹਨ ਕਿ ਇਹ ਨਜਾਇਜ ਢਾਬਿਆਂ ਵਾਲੇ ਖੁਲਾ ਸਮਾਨ ਵੇਚਦੇ ਹਨ ਅਤੇ ਇਹਨਾਂ ਵਲੋਂ ਖਾਣਾ ਬਣਾਉਣ ਵੇਲੇ ਸਫਾਈ ਦਾ ਵੀ ਪੂਰਾ ਪ੍ਰਬੰਧ ਨਹੀਂ ਰੱਖਿਆ ਜਾਂਦਾ| ਉਹਨਾਂ ਕਿਹਾ ਕਿ ਨਿਗਰ ਨਿਗਮ ਦੇ ਨਾਜਾਇਜ ਕਬਜੇ ਹਟਾਉਣ ਵਾਲੇ ਸਟਾਫ ਵਲੋਂ ਵੀ ਇਹਨਾਂ ਢਾਬਿਆਂ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀ. ਕੀਤੀ ਜਾਂਦੀ ਜਿਸ ਨਾਲ ਇੰਝ ਲੱਗਦਾ ਹੈ ਕਿ ਇਹਨਾਂ ਢਾਬਿਆਂ ਵਾਲਿਆਂ ਦੀ ਨਿਗਮ ਦੇ ਸਟਾਫ ਨਾਲ ਮਿਲੀਭੁਗਤ ਹੈ| ਉਹਨਾਂ ਮੰਗ ਕੀਤੀ ਕਿ ਇਹਨਾਂ ਨਾਜਾਇਜ ਢਾਬਿਆਂ ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ|
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਤਹਿਬਾਜਾਰੀ ਸ਼ਾਖਾ ਦੇ ਇੰਚਾਰਜ ਸ੍ਰ. ਜਸਵਿੰਦ ਸਿੰਘ ਨੇ ਕਿਹਾ ਕਿ ਇਹ ਢਾਬੇ ਹਟਾਉਣ ਲਈ ਨਿਗਮ ਵਲੋਂ ਤੁਰੰਤ ਕਾਵਾਈ ਕੀਤੀ ਜਾਵਗੀ ਅਤੇ ਇਸ ਕੰਮ ਨੂੰ ਸਖਤੀ ਨਾਲ ਬੰਦ ਕਰਵਾਇਆ ਜਾਵੇਗਾ| ਦੂਜੇ ਪਾਸ ਮਾਰਕੀਟ ਵਿੱਚ ਕੰਮ ਕਰਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਨਿਗਮ ਵਲੋਂ ਇਹ ਢਾਬੇ ਬੰਦ ਨਾ ਕਰਵਾਏ ਗਏ ਤਾਂ ਉਹ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਸੌਂਪ ਦੇਣਗੇ|

Leave a Reply

Your email address will not be published. Required fields are marked *