ਫੇਜ਼ 6 ਵਿੱਚ ਵੱਢ ਦਿੱਤੇ 80 ਦੇ ਕਰੀਬ ਦਰਖਤ

ਐਸ. ਏ. ਐਸ. ਨਗਰ, 16 ਨਵੰਬਰ (ਸ.ਬ.) ਬਿਜਲੀ ਵਿਭਾਗ ਵੱਲੋਂ ਬੀਤੇ ਦਿਨੀਂ ਫੇਜ਼-6 ਵਿੱਚ ਵੱਡੀ ਗਿਣਤੀ ਦਰਖਤ ਵਿਚਾਲਿਉਂ ਵੱਢ ਦਿੱਤੇ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵੈਲਫੇਅਰ ਐਕਸ਼ਨ ਕਮੇਟੀ ਸੈਕਟਰ 56 ( ਫੇਜ਼-6) ਦੇ ਪ੍ਰਧਾਨ ਜਸਮੇਰ ਸਿੰਘ ਬਾਠ ਨੇ ਦੋਸ਼ ਲਾਇਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਲਗਭਗ 80 ਦੇ ਕਰੀਬ ਦਰਖਤ ਅੱਧ ਵਿਚਾਲਿਉਂ ਕੱਟ ਦਿੱਤੇ ਹਨ| ਇਹ ਦਰਖਤ ਵਾਤਾਵਰਣ ਨੂੰ ਸ਼ੁੱਧ ਰਖਣ ਵਿੱਚ ਅਹਿਮ ਰੋਲ ਨਿਭਾ ਰਹੇ ਸਨ| ਸ੍ਰ. ਬਾਠ ਨੇ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸਰਕਾਰਾਂ ਵੱਧ ਤੋਂ ਵੱਧ ਦਰਖਤ ਲਾਉਣ ਤੇ ਜ਼ੋਰ ਦਿੰਦੀਆਂ ਹਨ ਪਰ ਪੂਰੀ ਤਰ੍ਹਾਂ ਵਿਕਸਤ ਹੋ ਚੁੱਕੇ ਦਰਖਤ ਵਿਚੋਂ ਕੱਟ ਦੇਣਾ ਵਾਤਾਵਰਣ ਲਈ ਘਾਤਕ ਹੈ ਕਾਰਪੋਰੇਸ਼ਨ ਦਾ ਇਹ ਕੰਮ ਨਿੰਦਣਯੋਗ ਹੈ| ਉਹਨਾਂ ਕਮੇਟੀ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਦਰਖਤ ਦੀ ਇਸ ਤਰ੍ਹਾਂ ਕਟਾਈ ਤੇ ਸਖਤ ਰੋਕ ਲਗਾਈ ਜਾਵੇ|

Leave a Reply

Your email address will not be published. Required fields are marked *