ਫੇਜ਼ 6 ਵਿੱਚ ਸੜਕ ਕਿਨਾਰੇ ਖੜੇ ਪਾਣੀ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 23 ਜਨਵਰੀ (ਆਰ ਪੀ ਵਾਲੀਆ) ਸਥਾਨਕ ਫੇਜ਼ 6 ਵਿੱਚ ਸਥਿਤ ਲੋਕਲ ਬੱਸ ਅੱਡੇ ਨੇੜੇ ਸੜਕ ਕਿਨਾਰੇ ਬਰਸਾਤੀ ਪਾਣੀ ਕਾਫੀ ਮਾਤਰਾ ਵਿੱਚ ਖੜ੍ਹਾ ਹੈ, ਇਸ ਪਾਣੀ ਕਾਰਨ ਇਥੇ ਚਿੱਕੜ ਬਣ ਗਿਆ ਹੈ, ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਸੜਕ ਕਿਨਾਰੇ ਇਸ ਖਾਲੀ ਥਾਂ ਵਿੱਚ ਹਰ ਵੇਲੇ ਆਟੋ ਰਿਕਸ਼ੇ ਅਤੇ ਰੇਹੜੀਆਂ ਫੜੀਆਂ ਖੜੀਆਂ ਹੁੰਦੀਆਂ ਹਨ ਅਤੇ ਇਸ ਲੋਕਲ ਬੱਸ ਅੱਡੇ ਤੋਂ ਬੱਸਾਂ ਲੈਣ ਲਈ ਲੋਕ ਵੀ ਵੱਡੀ ਗਿਣਤੀ ਵਿੱਚ ਇਸ ਖਾਲੀ ਥਾਂ ਵਿੱਚ ਖੜਦੇ ਹਨ ਪਰ ਇਸ ਖਾਲੀ ਪਈ ਥਾਂ ਵਿੱਚ ਬਰਸਾਤੀ ਪਾਣੀ ਅਤੇ ਚਿਕੜ ਹੋਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਗੰਦੇ ਪਾਣੀ ਅਤੇ ਚਿਕੜ ਕਾਰਨ ਲੋਕਾਂ ਦੇ ਕਪੜੇ ਖਰਾਬ ਹੋ ਰਹੇ ਹਨ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਖਾਲੀ ਪਈ ਥਾਂ ਤੋਂ ਗੰਦੇ ਪਾਣੀ ਦੀ ਨਿਕਾਸੀ ਲਈ ਉਪਰਾਲੇ ਕੀਤੇ ਜਾਣ|

Leave a Reply

Your email address will not be published. Required fields are marked *