ਫੇਜ਼-7 ਦੀ ਗਰੀਨ ਬੈਲਟ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਤੋਂ ਲੋਕ ਪ੍ਰੇਸ਼ਾਨ

ਫੇਜ਼-7 ਦੀ ਗਰੀਨ ਬੈਲਟ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਤੋਂ ਲੋਕ ਪ੍ਰੇਸ਼ਾਨ
ਸ਼ਿਕਾਇਤ ਕਰਨ ਦੇ ਬਾਵਜੂਦ ਨਿਗਮ ਅਧਿਕਾਰੀਆਂ ਨੇ ਨਹੀਂ ਕੀਤੀ ਕੋਈ ਕਾਰਵਾਈ: ਕਾਹਲੋਂ
ਐਸ. ਏ. ਐਸ ਨਗਰ, 11 ਜੂਨ (ਸ.ਬ.) ਫੇਜ਼-7 ਵਿੱਚ ਸੈਕਟਰ-70 ਦੇ ਨਾਲ ਲੱਗਦੇ ਖੇਤਰ ਵਿੱਚ ਕੰਪਿਊਟਰ ਸੈਂਟਰ ਦੇ ਸਾਹਮਣੇ ਬਣੀ ਲੰਮੀ ਗਰੀਨ ਬੈਲਟ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ ਹੈ| ਜਿਸ ਕਾਰਨ ਇਸ ਪਾਰਕ ਵਿੱਚ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਦਸਿਆ ਕਿ ਇਸ ਗਰੀਨ ਬੈਲਟ ਵਿੱਚ ਦਿਨ ਰਾਤ ਆਵਾਰਾ ਪਸ਼ੂ ਘੁੰਮਦੇ ਰਹਿੰਦੇ ਹਨ| ਇਹ ਆਵਾਰਾ ਪਸ਼ੂ ਜਿੱਥੇ ਇਸ ਗਰੀਨ ਬੈਲਟ ਵਿੱਚ ਲੱਗੇ ਪੌਂਦਿਆਂ ਨੂੰ ਖਾ ਜਾਂਦੇ ਹਨ, ਉੱਥੇ ਹੀ ਮਲਮੂਤਰ ਕਰਕੇ ਪਾਰਕ ਵਿੱਚ ਗੰਦਗੀ ਵੀ ਪਾ ਦਿੰਦੇ ਹਨ| ਕਈ ਵਾਰ ਇਹ ਆਵਾਰਾ ਪਸ਼ੂ ਹਿੰਸਕ ਹੋ ਕੇ ਆਪਸ ਵਿੱਚ ਲੜਣ ਲੱਗ ਜਾਂਦੇ ਹਨ ਅਤੇ ਬਹੁਤ ਖੋਰੂ ਪਾਉਂਦੇ ਹਨ| ਇਹਨਾਂ ਆਵਾਰਾ ਪਸ਼ੂਆਂ ਕਾਰਨ ਇਸ ਗਰੀਨ ਬੈਲਟ ਵਿਚ ਆਉਣ ਵਾਲੇ ਲੋਕ ਬਹੁਤ ਹੀ ਪ੍ਰੇਸ਼ਾਨ ਹੋ ਰਹੇ ਹਨ| ਇਹ ਆਵਾਰਾ ਪਸ਼ੂ ਅਕਸਰ ਹੀ ਪਾਰਕ ਵਿੱਚ ਆਉਂਦੇਲੋਕਾਂ ਖਾਸ ਕਰਕੇ ਬੱਚਿਆਂ ਨੂੰ ਟੱਕਰ ਮਾਰਨ ਦਾ ਯਤਨ ਕਰਦੇ ਹਨ ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਜਾਂਦੀ ਹੈ|
ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ ਪਰ ਨਿਗਮ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ|
ਉਹਨਾਂ ਮੰਗ ਕੀਤੀ ਕਿ ਇਸ ਗਰੀਨ ਬੈਲਟ ਵਿੱਚੋਂ ਆਵਾਰਾ ਪਸ਼ੂ ਹਟਾਏ ਜਾਣ|

Leave a Reply

Your email address will not be published. Required fields are marked *