ਫੇਜ਼ 7 ਦੀ ਮਹਿਲਾ ਨੇ ਪੜੌਸੀ ਮਹਿਲਾ ਉੱਪਰ ਉਸ ਨਾਲ ਕੁੱਟਮਾਰ ਕਰਨ ਸੰਬੰਧੀ ਪੁਲੀਸ ਨੂੰ ਦਿੱਤੀ ਸ਼ਿਕਾਇਤ

ਫੇਜ਼ 7 ਦੀ ਮਹਿਲਾ ਨੇ ਪੜੌਸੀ ਮਹਿਲਾ ਉੱਪਰ ਉਸ ਨਾਲ ਕੁੱਟਮਾਰ ਕਰਨ ਸੰਬੰਧੀ ਪੁਲੀਸ ਨੂੰ ਦਿੱਤੀ ਸ਼ਿਕਾਇਤ
ਕੌਂਸਲਰ ਸੈਹਬੀ ਆਨੰਦ ਤੇ ਧਮਕੀਆਂ ਦੇਣ ਦਾ ਇਲਜਾਮ ਲਗਾਇਆ, ਕੌਂਸਲਰ ਨੇ ਦੋਸ਼ ਨਕਾਰੇ
ਐਸ ਏ ਐਸ ਨਗਰ, 15 ਸਤੰਬਰ (ਸ.ਬ.) ਸਥਾਨਕ ਫੇਜ਼ 7 ਦੇ ਮਕਾਨ ਨੰਬਰ ਐਚ ਈ 332 ਦੀ ਵਸਨੀਕ ਦੀਪਾ ਰਾਣੀ ਨਾਮ ਦੀ ਮਹਿਲਾ ਨੇ ਮਟੌਰ ਥਾਣੇ ਵਿੱਚ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਹੈ ਕਿ ਫੇਜ਼ 7 ਦੀ ਇਕ ਮਹਿਲਾ ਅਤੇ ਉਸਦੀ ਬੇਟੀ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਇਸ ਮਾਮਲੇ ਵਿੱਚ ਵਾਰਡ ਦੇ ਕੌਂਸਲਰ ਸੈਹਬੀ ਆਨੰਦ ਵਲੋਂ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ|
ਆਪਣੀ ਸ਼ਿਕਾਇਤ ਵਿੱਚ ਦੀਪਾ ਰਾਣੀ ਨੇ ਦੋਸ਼ ਲਗਾਇਆ ਹੈ ਕਿ ਬੀਤੀ 12 ਸਤੰਬਰ ਨੂੰ ਮਕਾਨ ਨੰਬਰ ਐਚ ਈ 324 ਵਿੱਚ ਰਹਿਣ ਵਾਲੀ ਪ੍ਰੇਮ ਲਤਾ ਅਤੇ ਉਸਦੀ ਕੁੜੀ ਪਾਇਲ ਨੇ ਸਕੂਟੀ ਨੂੰ ਪਾਸੇ ਕਰਨ ਨੂੰ ਕਹਿਣ ਤੇ ਉਸ ਨਾਲ ਝਗੜਾ ਕੀਤਾ ਅਤੇ ਉਸ ਨਾਲ ਕੁੱਟ ਮਾਰ ਕੀਤੀ| ਉਸਨੇ ਦੋਸ਼ ਲਗਾਇਆ ਕਿ ਪ੍ਰੇਮ ਲਤਾ ਅਤੇ ਉਸਦੀ ਕੁੜੀ ਪਾਇਲ ਨੇ ਥਾਣੇ ਵਿੱਚ ਵੀ ਉਸਨੂੰ ਧਮਕਾਇਆ| ਇਸ ਮੌਕੇ ਐਸ ਐਚ ਓ ਵਲੋਂ ਉਸਨੂੰ ਆਪਣੀ ਰਿਪੋਰਟ ਲਿਖਵਾਉਣ ਲਈ ਕਿਹਾ ਪਰੰਤੂ ਮੁਨਸ਼ੀ ਨੇ ਉਸਦੀ ਰਿਪੋਰਟ ਨਹੀਂ ਲਿਖੀ ਅਤੇ ਘਰ ਭੇਜ ਦਿੱਤਾ| ਉਸਨੇ ਇਲਜਾਮ ਲਗਾਇਆ ਕਿ ਪ੍ਰੇਮ ਲਤਾ ਤੇ ਉਸਦੀ ਕੁੜੀ ਪਾਇਲ ਨੇ ਕੌਂਸਲਰ ਸੈਹਬੀ ਆਨੰਦ ਦਾ ਨਾਮ ਲੈ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ| ਉਸਨੇ ਦੋਸ਼ ਲਗਾਇਆ ਹੈ ਕਿ ਬੀਤੀ 10 ਸਤੰਬਰ ਨੂੰ ਵੀ ਜਦੋਂ ਉਹ ਗੁਰਦੁਆਰੇ ਤੋਂ ਮੱਥਾ ਟੇਕ ਕੇ ਆਈ ਸੀ ਤਾਂ ਕੌਂਸਲਰ ਸੈਹਬੀ ਆਨੰਦ ਨੇ ਆ ਕੇ ਉਸਨੂੰ ਧਮਕੀਆਂ ਦਿੱਤੀਆਂ ਸੀ|
ਦੂਜੇ ਪਾਸੇ ਕੌਂਸਲਰ ਸੈਹਬੀ ਆੰਨਦ ਨੇ ਇਸ ਮਹਿਲਾ ਵਲੋਂ ਲਗਾਏ ਇਲਜਾਮਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠਾ ਦੱਸਦਿਆਂ ਇਸ ਮਹਿਲਾ ਤੇ ਪੂਰੇ ਮੁਹੱਲੇ ਦਾ ਮਾਹੌਲ ਖਰਾਬ ਕਰਨ ਅਤੇ ਬਿਨਾ ਵਜ੍ਹਾ ਝਗੜੇ ਕਰਨ ਦਾ ਇਲਜਾਮ ਲਗਾਇਆ ਹੈ| ਉਹਨਾਂ ਕਿਹਾ ਕਿ ਇਸ ਮਹਿਲਾ ਵਲੋਂ ਆਪਣੇ ਘਰ ਵਿੱਚ ਰਹਿੰਦੀ ਆਪਣੀ ਬਜੁਰਗ ਸੱਸ ਨਾਲ ਵੀ ਮਾੜਾ ਵਿਵਹਾਰ ਕੀਤਾ ਜਾਂਦਾ ਹੈ ਅਤੇ ਮੁਹੱਲੇ ਵਿੱਚ ਵੀ ਇਹ ਸਾਰਿਆਂ ਨਾਲ ਲੜਦੀ ਹੈ| ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਵੀ ਇਸ ਮਹਿਲਾ ਨੇ ਉੱਥੇ ਝਗੜਾ ਕੀਤਾ ਸੀ ਅਤੇ ਮੁਹੱਲੇ ਵਾਲਿਆਂ ਦੇ ਸੱਦਣ ਤੇ ਉਹ ਕੌਂਸਲਰ ਵਜੋਂ ਉੱਥੇ ਗਏ ਸਨ ਜਿੱਥੇ ਉਹਨਾਂ ਨੇ ਇਸ ਮਹਿਲਾ ਨੂੰ ਬਿਨਾ ਵਜ੍ਹਾ ਝਗੜਾ ਨਾ ਕਰਨ ਦੀ ਨਸੀਹਤ ਦਿੱਤੀ ਸੀ ਜਿਸ ਕਾਰਨ ਇਹ ਉਹਨਾਂ ਵਿਰੁੱਧ ਝੂਠੀ ਇਲਜਾਮ ਬਾਜੀ ਕਰ ਰਹੀ ਹੈ|
ਇਸ ਸੰਬੰਧੀ ਦੂਜੀ ਧਿਰ ਦੀ ਮਹਿਲਾ ਪ੍ਰੇਮਲਤਾ ਨੇ ਸੰਪਰਕ ਕਰਨ ਤੇ ਕਿਹਾ ਕਿ ਉਹਨਾਂ ਨੇ ਵੀ ਦੀਪਾ ਰਾਣੀ ਦੇ ਖਿਲਾਫ ਪੁਲੀਸ ਵਿੱਚ ਸ਼ਿਕਾਇਤ ਕੀਤੀ ਹੈ| ਸੰਪਰਕ ਕਰਨ ਤੇ ਥਾਣਾ ਮਟੌਰ ਦੇ ਐਸ ਐਚ ਓ. ਸ੍ਰੀ ਰਾਜੀਵ ਕੁਮਾਰ ਨੇ ਕਿਹਾ ਕਿ ਇਹ ਦੋ ਘਰਾਂ ਵਿੱਚ ਆਪਸੀ ਲੜਾਈ ਦਾ ਮਾਮਲਾ ਹੈ ਅਤੇ ਪੁਲੀਸ ਵਲੋਂ ਇਸ ਮਾਮਲੇ ਵਿੱਚ ਜਾਂਚ ਉਪਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *