ਫੇਜ਼-7 ਦੀ ਮਾਰਕੀਟ ਵਿਖੇ ਸਫਾਈ ਮੁਹਿੰਮ ਚਲਾਈ

ਐਸ.ਏ.ਐਸ.ਨਗਰ, 22 ਦਸੰਬਰ (ਸ.ਬ.) ਮਾਰਕੀਟ ਵੈਲਫੇਅਰ  ਐਸੋਸੀਏਸ਼ਨ ਫੇਜ-7 ਅਤੇ ਸੈਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ ਵੱਲੋਂ ਫੇਜ਼-7 ਦੀ ਮਾਰਕੀਟ ਵਿਖੇ ਸਫਾਈ ਮੁਹਿੰਮ ਕਰਵਾਈ ਗਈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ  ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਇਸ ਮੌਕੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਸਫਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ, ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਕੂੜਾ ਕਰਕਟ ਇਧਰ ਉੱਧਰ ਨਾ ਸੁੱਟਣ ਸਗੋਂ ਕੂੜੇਦਾਨ ਵਿੱਚ ਪਾਉਣ|
ਇਸ ਸਫਾਈ ਮੁਹਿੰਮ ਵਿੱਚ ਐਮ ਸੀ ਕਮਲਜੀਤ ਸਿੰਘ ਰੂਬੀ ਨੇ ਸਹਿਯੋਗ ਦਿੱਤਾ|
ਇਸ ਮੌਕੇ ਸੈਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ ਦੇ ਵਿਦਿਆਰਥੀ ਅਤੇ ਰੋਟਰੀ ਕਲੱਬ ਇੰਟਰੈਕਟ ਦੇ ਪ੍ਰਧਾਨ ਅਰਸ਼ਦੀਪ ਸਿੰਘ, ਸੈਕਟਰੀ ਸਿਮਰਨ, ਮੀਤ ਪ੍ਰਧਾਨ ਮਿਨਾਕਸੀ, ਖਜਾਨਚੀ ਹਰਦੀਪ ਸਿੰਘ, ਅਧਿਆਪਕਾ ਮਿਸ ਅਨਾਮਿਕਾ ਅਤੇ ਵੱਡੀ ਗਿਣਤੀ ਸਕੂਲ ਦੇ ਵਿਦਿਆਰਥੀ ਮੌਜੂਦ ਸਨ|

Leave a Reply

Your email address will not be published. Required fields are marked *